ਮੋਗਾ, 3 ਅਪ੍ਰੈਲ (ਜਸਪਾਲ ਸਿੰਘ ਬੱਬੀ)-ਸੇਵਾ ਭਾਰਤੀ ਮੋਗਾ ਵਲੋਂ ਟੀਮ ਗਠਨ ਕਰਦਿਆਂ ਸਤਪਾਲ ਜਿੰਦਲ ਪ੍ਰਧਾਨ, ਐਡਵੋਕੇਟ ਰਾਜੇਸ਼ ਸ਼ਰਮਾ ਜਨਰਲ ਸਕੱਤਰ, ਕਿ੍ਸ਼ਨ ਹਾਂਡਾ ਨੂੰ ਖਜ਼ਾਨਚੀ ਤੇ ਵਿਨੋਦ ਕੁਮਾਰ ਨੌਹਰੀਆ ਸੀਨੀਅਰ ਉਪ ਪ੍ਰਧਾਨ ਬਣਾਇਆ | ਉਨ੍ਹਾਂ ਦੱਸਿਆ ਕਿ ਸੇਵਾ ਭਾਰਤੀ ਇਕ ਅਖਿਲ ਭਾਰਤੀ ਸੰਗਠਨ ਹੈ, ਜਿਸ ਦੀਆਂ ਦੇਸ਼ ਭਰ 'ਚ ਕਰੀਬ 17 ਹਜ਼ਾਰ ਸ਼ਾਖਾਵਾਂ ਤੇ 80 ਹਜ਼ਾਰ ਤੋਂ ਵੱਧ ਸੇਵਾ ਕਾਰਜ ਚੱਲ ਰਹੇ ਹਨ | ਸੇਵਾ ਭਾਰਤੀ ਦਾ ਮੁੱਖ ਉਦੇਸ਼ ਸੇਵਾ ਹੈ | ਡਾ. ਪੀ.ਐਨ. ਮਹਾਜਨ ਨੇ ਦੱਸਿਆ ਕਿ ਮੋਗਾ 'ਚ ਜਲਦ ਹੀ ਹੋਰ ਕੇਂਦਰ ਖੋਲ੍ਹੇ ਜਾਣਗੇ | ਨਵੀਨ ਪੁਰੀ ਦੀ ਦੇਖ ਰੇਖ ਹੇਠ ਇਸ ਵੇਲੇ ਮੋਗਾ 'ਚ 7 ਕੇਂਦਰ ਤੇ ਇਕ ਸਿਲਾਈ ਕੇਂਦਰ ਚੱਲ ਰਹੇ ਹਨ | ਡਾ. ਕੇਵਲ ਕਿ੍ਸ਼ਨ ਨੂੰ ਸਰਪ੍ਰਸਤ, ਤਰਸੇਮ ਲਾਲ ਗੋਇਲ ਨੂੰ ਟਿਊਸ਼ਨ ਕੇਂਦਰਾਂ ਦਾ ਇੰਚਾਰਜ ਨਿਯੁਕਤ ਕੀਤਾ | ਇਸ ਮੌਕੇ ਪ੍ਰਦੀਪ ਗੋਇਲ ਚੰਡੀਗੜ੍ਹ, ਯਸ਼ ਗੋਇਲ, ਮੁਕੇਸ਼ ਕੋਚਰ, ਦਿਨੇਸ਼ ਗੁਪਤਾ, ਕੁਲਵੰਤ ਸਿੰਘ ਰਾਜਪੂਤ ਸਮੇਤ ਪਤਵੰਤੇ ਹਾਜ਼ਰ ਸਨ |