ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਵਿਚ ਪੰਜਵੇਂ ਸਮੈਸਟਰ ਦੀ ਫਾਰਮ.ਡੀ ਦੇ ਵਿਦਿਆਰਥੀ ਜਸ਼ਨ ਜਿੰਦਲ ਨੇ ਅਮੇਠੀ ਯੂਨੀਵਰਸਿਟੀ ਮੋਹਾਲੀ ਦੁਆਰਾ ਕਰਵਾਏ ਇਕ ਈ-ਪੋਸਟਰ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਵੇਂ ਸਮੈਸਟਰ ਦੀ ਫਾਰਮ.ਡੀ ਦੀ ਵਿਦਿਆਰਥਣ ਇਸ਼ਰੀਤ ਨਾਜ਼ੀਜ਼ ਨੂੰ ਕੈਂਸਰ ਵਿਚ ਪ੍ਰਤੀਕੂਲ ਡਰੱਗ ਪ੍ਰਤੀਕਿਰਿਆਵਾਂ ਦੀ ਨਿਗਰਾਨੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਡਰਾਈਵਰ ਫਾਰਮਾਕੋਵਿਜੀਲੈਂਸ ਵਿਸ਼ੇ 'ਤੇ ਇਕ ਪੋਸਟਰ ਪੇਸ਼ ਕਰਨ ਲਈ ਵੈਦਿਕ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਸਾਗਰ ਮੱਧ ਪ੍ਰਦੇਸ਼ ਵਿਚ ਦੂਜਾ ਸਥਾਨ ਪ੍ਰਾਪਤ ਹੋਇਆ | ਦੋਵੇਂ ਵਿਦਿਆਰਥੀ ਡਾ. ਮੁਹੰਮਦ ਹਨੀਫ਼ ਦੀ ਨਿਗਰਾਨੀ ਹੇਠ ਆਪਣੇ ਪ੍ਰੋਜੈਕਟ ਕੰਮ ਨੂੰ ਅੱਗੇ ਵਧਾ ਰਹੇ ਹਨ | ਫਾਰਮੇਸੀ ਦੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਜਸ਼ਨ ਜਿੰਦਲ ਅਤੇ ਇਸ਼ਰੀਤ ਨਾਜ਼ੀਜ਼ ਨੇ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿਚ ਆਪਣਾ ਪ੍ਰੋਜੈਕਟ ਕੰਮ ਪੇਸ਼ ਕੀਤਾ ਜਿਸ 'ਤੇ ਜਿਊਰੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਸਫਲਤਾ ਪੂਰਵਕ ਜਵਾਬ ਦੇ ਕੇ ਦੋਵਾਂ ਨੇ ਮੋਹਾਲੀ ਅਤੇ ਸਾਗਰ ਮੱਧ ਪ੍ਰਦੇਸ਼ ਵਿਚ ਇਹ ਸਨਮਾਨ ਪ੍ਰਾਪਤ ਕਰ ਕੇ ਸੰਸਥਾ ਅਤੇ ਵਿਭਾਗ ਦਾ ਨਾਂਅ ਮਾਣ ਨਾਲ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਵਿਦਿਆਰਥੀਆਂ ਨੂੰ