ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਲੋਕ ਸਹਿਤ ਅਕਾਦਮੀ ਮੋਗਾ ਵਲੋਂ ਮਹਿੰਦਰ ਸਾਥੀ ਯਾਦਗਾਰੀ ਮੰਚ ਅਤੇ ਲਿਖਾਰੀ ਸਭਾ ਮੋਗਾ ਦੇ ਸਹਿਯੋਗ ਨਾਲ ਦਰਸ਼ਨ ਦੁਸਾਂਝ ਸੰਘਾ ਦੇ ਪਲੇਠੇ ਕਹਾਣੀ ਸੰਗ੍ਰਹਿ ਅੰਨ੍ਹਾ ਖੂਹ 'ਤੇ ਸਰਕਾਰੀ ਹਾਈ ਮਿਡਲ ਸਕੂਲ ਦੁਸਾਂਝ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੋਸ਼ਟੀ ਕਰਵਾਈ ਗਈ | ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਰੱਤੀਆਂ ਯੂ.ਕੇ., ਕੈਨੇਡਾ ਦੇ ਸਾਬਕਾ ਐਮ.ਐਲ.ਏ. ਪੀਟਰ ਸੰਧੂ, ਰੇਡੀਉ ਟੀ.ਵੀ. ਆਪਣਾ ਵਿੰਨੀਪਿਗ ਕੈਨੇਡਾ ਦੇ ਸੰਚਾਲਕ ਮਨਧੀਰ ਕੌਰ ਮੰਨੂ, ਡਾ. ਮਨਪ੍ਰੀਤ ਕੌਰ ਸੰਗਰੂਰ ਤੇ ਦਰਸ਼ਨ ਸਿੰਘ ਦੁਸਾਂਝ ਸੰਘਾ ਸ਼ਾਮਿਲ ਹੋਏ | ਸਟੇਜ ਦੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਂਦੇ ਹੋਏ ਹੋਏ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸਭ ਤੋਂ ਪਹਿਲਾਂ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੂੰ ਕਿਤਾਬ ਉੱਪਰ ਪਰਚਾ ਪੜ੍ਹਨ ਲਈ ਸੱਦਾ ਦਿੱਤਾ | ਡਾ. ਸੁਰਜੀਤ ਬਰਾੜ ਨੇ ਅੰਨ੍ਹਾ ਖੂਹ ਦੀਆਂ ਸਾਰੀਆਂ ਕਹਾਣੀਆਂ ਨੂੰ ਅਜੋਕੇ ਪੂੰਜੀਵਾਦੀ ਸਿਸਟਮ ਦੇ ਵਿਚ ਪਿਸ ਰਹੇ ਮਾਨਵਤਾਵਾਦੀ ਮਨੁੱਖ ਲਈ ਸਾਰਥਿਕ ਸਨੇਹਾ ਦੇਣ ਵਾਲੀਆਂ ਕਿਹਾ | ਕੈਨੇਡਾ ਦੇ ਸਾਬਕਾ ਐਮ.ਐਲ.ਏ. ਪੀਟਰ ਸਿੰਘ ਸੰਧੂ ਨੇ ਦਰਸ਼ਨ ਦੁਸਾਂਝ ਨੂੰ ਵਧੀਆ ਕਹਾਣੀਆਂ ਸਿਰਜਣ ਦੀ ਵਧਾਈ ਦਿੱਤੀ | ਡਾ. ਮਨਪ੍ਰੀਤ ਕੌਰ ਸੰਗਰੂਰ ਨੇ ਕਹਾਣੀਆਂ ਦੀ ਪ੍ਰਸੰਸਾ ਕਰਦੇ ਹੋਏ ਕਾਵਿਕ ਸ਼ੈਲੀ ਨੂੰ ਆਧਾਰ ਬਣਾ ਕੇ ਆਪਣੀ ਗੱਲ ਕੀਤੀ | ਕੈਨੇਡਾ ਵਾਸੀ ਮਨਧੀਰ ਕੌਰ ਮੰਨੂ ਨੇ ਕਿਹਾ ਕਿ ਕਹਾਣੀਆਂ ਵਿਚਲਾ ਸਾਦਾਪਣ ਅਤੇ ਪ੍ਰਭਾਵਸ਼ਾਲੀ ਬਿਰਤਾਂਤ ਪਾਠਕ ਨੂੰ ਟੰੁਬਦਾ ਹੈ | ਇਸ ਸਮੇਂ ਸੰਤੋਖ ਕੌਰ ਗਰੇਵਾਲ ਦੀ ਪੁਸਤਕ ਯਾਦਾਂ ਦਾ ਪਰਾਗਾ 1947 ਅਤੇ ਗੁਰਬਚਨ ਸਿੰਘ ਚਿੰਤਕ ਦੀ ਅੰਗਰੇਜ਼ੀ ਵਿਚ ਰਚੀ ਪੁਸਤਕ ਫਲਾਈਟ ਆਫ਼ ਦ ਅਬਾਬੀਲ ਲੋਕ ਅਰਪਣ ਕੀਤੀਆਂ ਗਈਆਂ | ਪੁਸਤਕਾਂ ਬਾਰੇ ਸੰਖੇਪ ਜਾਣ-ਪਛਾਣ ਡਾ. ਸੁਰਜੀਤ ਬਰਾੜ ਦੁਆਰਾ ਕਰਵਾਈ ਗਈ | ਦੂਸਰੇ ਸੈਸ਼ਨ ਦੀ ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਜਸਵਿੰਦਰ ਰੱਤੀਆਂ, ਕਰਨਲ ਬਾਬੂ ਸਿੰਘ ਮੋਗਾ, ਸਾਬਕਾ ਐਮ.ਐਲ.ਏ. ਕੈਨੇਡਾ ਪੀਟਰ ਸਿੰਘ ਸੰਧੂ, ਡਾ. ਸਰਬਜੀਤ ਕੌਰ ਬਰਾੜ ਮੋਗਾ, ਮਨਧੀਰ ਕੌਰ ਮੰਨੂ ਕੈਨੇਡਾ, ਕਵੀ ਪ੍ਰਸ਼ੋਤਮ ਪੱਤੋ, ਪਿਆਰਾ ਸਿੰਘ ਚਾਹਲ ਕੈਨੇਡਾ ਸ਼ਾਮਿਲ ਹੋਏ | ਕਵੀ ਦਰਬਾਰ ਦੀ ਸ਼ੁਰੂਆਤ ਪ੍ਰੇਮ ਕੁਮਾਰ ਦੇ ਖ਼ੂਬਸੂਰਤ ਗੀਤ ਨਾਲ ਹੋਈ | ਕਵੀ ਦਰਬਾਰ ਵਿਚ ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਡਾ. ਸਰਬਜੀਤ ਬਰਾੜ ਮੋਗਾ, ਅਮਰ ਘੋਲੀਆ, ਅਵਤਾਰ ਸਮਾਲਸਰ, ਕੁਲਵੰਤ ਧਾਲੀਵਾਲ, ਵਿਅੰਗਕਾਰ ਡਾ. ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਗੁਰਪ੍ਰੀਤ ਸਿੰਘ ਮੁਕਤਸਰ, ਬਲਵਿੰਦਰ ਸਿੰਘ ਧਰਮਕੋਟ, ਗੁਰਮੇਲ ਸਿੰਘ ਭੁੱਲਰ ਤਲਵੰਡੀ ਭੰਗੇਰੀਆ, ਹਰਬੰਸ ਸਿੰਘ ਫ਼ਤਿਹਗੜ੍ਹ ਪੰਜਤੂਰ, ਕ੍ਰਾਂਤੀਕਾਰੀ ਕਵੀ ਪ੍ਰਸ਼ੋਤਮ ਪੱਤੋ, ਪ੍ਰਗਟ ਸਿੰਘ ਸਮਾਧ ਭਾਈ, ਹੈਪੀ ਸ਼ਾਇਰ, ਰਛਪਾਲ ਬਰਾੜ ਕੈਨੇਡਾ, ਪਿਆਰਾ ਸਿੰਘ ਚਾਹਲ, ਬਬਲੀ ਮੋਗਾ, ਦਵਿੰਦਰ ਸਿੰਘ ਸੰਘਾ, ਦਰਸ਼ਨ ਦੁਸਾਂਝ ਸੰਘਾ, ਪਿਆਰਾ ਸਿੰਘ, ਹਰਭਜਨ ਸਿੰਘ ਨਾਗਰਾ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹੀ ਰੱਖਿਆ |