ਸਮਾਧ ਭਾਈ, 3 ਅਪ੍ਰੈਲ (ਜਗਰੂਪ ਸਿੰਘ ਸਰੋਆ)-ਇਲਾਕੇ ਦੀ ਸਿਰਮੌਰ ਸੰਸਥਾ 'ਚ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਦਿਆਂ ਨੌਵੀਂ ਕਲਾਸ ਦੀ ਜੈਸਮੀਨ ਕੌਰ ਪਹਿਲੇ, ਜਸਮੀਤ ਕੌਰ ਤੇ ਮਨਜੋਤ ਦੂਜੇ ਤੇ ਸਵਰੀਤ ਕੌਰ ਤੀਜੇ ਸਥਾਨ 'ਤੇ ਰਹੇ, ਸੱਤਵੀਂ ਕਲਾਸ ਦੀ ਨੂਰਪ੍ਰੀਤ ਕੌਰ ਪਹਿਲੇ, ਗੁਰਮਨਦੀਪ ਕੌਰ ਦੂਜੇ ਤੇ ਗੁਰਨੂਰ ਸਿੰਘ ਤੀਜੇ ਸਥਾਨ 'ਤੇ ਰਹੇ, ਛੇਵੀਂ ਕਲਾਸ ਦੀ ਗੁਰਜੋਤ ਕੌਰ ਪਹਿਲੇ, ਮੀਨਿੰਦਰ ਸਿੰਘ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ ਰਹੇ | ਇਸ ਸਮੇਂ ਪੁਜ਼ੀਸ਼ਨਾਂ ਹਾਸਲ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸਕੂਲ ਮੁਖੀ ਗੁਰਪ੍ਰੀਤ ਸਿੰਘ ਧਾਲੀਵਾਲ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਰ ਵਧੇਰੇ ਮਿਹਨਤ ਕਰਕੇ ਉੱਚ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦਾ ਸਰੀਰਕ ਤੇ ਬੋਧਿਕ ਵਿਕਾਸ ਵੀ ਹੋ ਸਕੇ | ਇਸ ਸਮੇਂ ਐਜੂਕੇਸ਼ਨ ਕਮੇਟੀ ਪ੍ਰਧਾਨ ਸਤਨਾਮ ਸਿੰਘ, ਮੀਤ ਪ੍ਰਧਾਨ ਚਰਨ ਸਿੰਘ ਠੇਕੇਦਾਰ, ਖ਼ਜ਼ਾਨਚੀ ਗੁਰਤੇਜ ਸਿੰਘ ਭਾਈ, ਨੰਬਰਦਾਰ ਸੁਖਦੀਪ ਸਿੰਘ, ਵੀਰ ਭਾਈ, ਨਛੱਤਰ ਭਾਈ, ਜਸਵਿੰਦਰ ਸਿੰਘ ਸੈਕਟਰੀ, ਮੈਡਮ ਕਿਰਨਜੀਤ ਕੌਰ, ਸੁਖਚਰਨਜੀਤ ਸਿੰਘ, ਖ਼ੁਸ਼ਬੂ ਬਾਂਸਲ, ਪਰਮਜੀਤ ਕੌਰ, ਪਰਮਿੰਦਰ ਕੌਰ, ਸੁਖਪ੍ਰੀਤ ਕੌਰ, ਮਨਜੀਤ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ |