02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਹਾਂਵੀਰ ਦਲ ਵਲੋਂ ਭਗਵਾਨ ਹਨੂੰਮਾਨ ਦਾ ਜਨਮ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਅਸ਼ੋਕ ਬਾਂਸਲ)-ਪੰਜਾਬ ਮਹਾਂਵੀਰ ਦਲ ਵਲੋਂ ਸ਼੍ਰੀ ਸਨਾਤਨ ਧਰਮ ਹਰੀ ਮੰਦਰ ਵਿਖੇ ਭਗਵਾਨ ਹਨੰੂਮਾਨ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਸਭ ਤੋਂ ਪਹਿਲਾਂ ਸਰਪ੍ਰਸਤ ਵਿਪਿਨ ਜਿੰਦਲ, ਪ੍ਰਧਾਨ ਮੰਗਤ ਰਾਏ ਸਿੰਗਲਾ ਨੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਤੋਂ ਬਾਅਦ ਭੋਗ ਪਵਿੱਤਰ ਭੋਜਨ ਚੜ੍ਹਾਉਣ ਦੀ ਰਸਮ ਨਿਭਾਈ | ਵਿਪਿਨ ਜਿੰਦਲ ਤੇ ਮੰਗਤ ਰਾਏ ਸਿੰਗਲਾ ਨੇ ਕਿਹਾ ਕਿ ਹਨੂਮਾਨ ਜਨਮ ਉਤਸਵ ਹਿੰਦੂ ਧਰਮ ਦੇ ਅੰਦਰ ਇਕ ਬਹੁਤ ਹੀ ਪਵਿੱਤਰ ਤਿਉਹਾਰ ਹੈ | ਭਗਵਾਨ ਹਨੂੰਮਾਨ ਨੂੰ ਸ਼ਰਧਾ, ਸ਼ਕਤੀ, ਸੇਵਾ ਤੇ ਸਮਰਪਣ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ | ਇਸ ਦਿਨ ਸ਼ਰਧਾਲੂ ਵਿਸ਼ੇਸ਼ ਪ੍ਰਾਰਥਨਾਵਾਂ ਤੇ ਰਸਮਾਂ ਕਰਨ ਲਈ ਮੰਦਰਾਂ ਵਿਚ ਜਾਂਦੇ ਹਨ | ਮੰਦਰਾਂ ਦੇ ਅੰਦਰ ਕੇਸਰੀ ਨੰਦਨ ਨੂੰ ਸੰਦੂਰ ਚੜ੍ਹਾਇਆ ਜਾਂਦਾ ਹੈ | ਭਗਵਾਨ ਹਨੂੰਮਾਨ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖ, ਡਰ ਤੇ ਨਕਾਰਾਤਮਿਕ ਊਰਜਾ ਦਾ ਖ਼ਾਤਮਾ ਹੁੰਦਾ ਹੈ | ਇਸ ਮੌਕੇ ਸਰਪ੍ਰਸਤ ਵਿਪਿਨ ਜਿੰਦਲ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਹਿਮਾਂਸ਼ੂ ਗਰਗ, ਸੰਜੀਵ ਸਿੰਗਲਾ, ਕੁਲਦੀਪ ਕੁਮਾਰ, ਵਿਜੇ ਕੁਮਾਰ, ਕੌਂਸਲਰ ਗੌਰਵ ਗੁਪਤਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ (ਮੋਗਾ) 'ਚ ਨਵੇਂ ਦਾਖ਼ਲ ਹੋਏ ਬੱਚਿਆਂ ਦਾ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਸਰਕਾਰੀ ਸਕੂਲ ਡਰੋਲੀ ਭਾਈ ਵਿਖੇ ਮਾਪੇ ਅਧਿਆਪਕ ਮਿਲਣੀ <br/>
Ad Position 24