ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਹੜੇ 'ਚ ਸਥਿਤ ਦੁਰਗਾ ਮੰਦਰ ਵਿਚ ਹਨੂਮਾਨ ਜੈਅੰਤੀ ਦੇ ਮੌਕੇ 'ਤੇ ਭਜਨ ਸੰਕੀਰਤਨ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਬਾਲਾ ਜੀ ਮਹਾਰਾਜ ਤੇ ਮਾਂ ਦੁਰਗਾ ਦੀ ਪੂਜਾ ਅਰਚਨਾ ਨਾਲ ਹੋਈ | ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ 'ਚ ਇਹ ਰਸਮਾਂ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਕੀਤੀਆਂ ਗਈਆਂ | ਇਸ ਸ਼ੁੱਭ ਮੌਕੇ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਸਾਰਿਆਂ ਨੂੰ ਹਨੂਮਾਨ ਜੈਅੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਸੀਤਾ ਰਾਮ ਸੀਤਾ ਰਾਮ ਕਹੀਏ, ਦੁਨੀਆ ਚਲੇ ਨਾ ਚਲੇ ਸ੍ਰੀ ਰਾਮ ਕੇ ਬਿਨਾਂ ਵਰਗੇ ਭਗਤੀ ਗੀਤ ਗਾ ਕੇ ਇਕ ਅਧਿਆਤਮਿਕ ਤੌਰ 'ਤੇ ਜੋਸ਼ ਭਰਿਆ ਮਾਹੌਲ ਸਿਰਜਿਆ | ਪ੍ਰੋਗਰਾਮ 'ਚ ਸ੍ਰੀ ਹਨੂਮਾਨ ਚਾਲੀਸਾ ਤੇ ਰਾਮ ਬਾਣ ਦਾ ਪਾਠ ਵੀ ਸ਼ਾਮਿਲ ਸੀ |