ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਭਗਵੰਤ ਮਾਨ ਨੂੰ ਸਵਾਲ ਪੁੱਛਣ ਲਈ ਪੁਲਿਸ ਨਾਕੇ ਤੋੜਦੇ ਹੋਏ ਰੈਲੀ ਵਾਲੀ ਥਾਂ ਪਹੁੰਚੇ

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਭਗਵੰਤ ਮਾਨ ਦੀ ਦਾਣਾ ਮੰਡੀ (ਮੋਗਾ) ਵਿਚ ਕੀਤੀ ਜਾ ਰਹੀ ਰੈਲੀ 'ਤੇ ਆਉਣ 'ਤੇ ਪੁਲਿਸ ਨਾਕੇ ਤੋੜਦੇ ਹੋਏ ਰੈਲੀ ਵਾਲੀ ਥਾਂ 'ਤੇ ਪਹੁੰਚ ਕੇ ਜ਼ਬਰਦਸਤ ਵਿਰੋਧ ਕੀਤਾ, ਜਿੱਥੇ ਪੁਲਿਸ ਨੇ ਜ਼ਬਰ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਮੁੱਕੀ ਕੀਤੀ ਤੇ ਜ਼ਬਰਦਸਤੀ ਧੂਹ ਕੇ 205 ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਨਿਹਾਲ ਸਿੰਘ ਵਾਲਾ, ਥਾਣਾ ਚੜਿੱਕ, ਚੌਕੀ ਬਿਲਾਸਪੁਰ, ਚੌਕੀ ਦੌਲੇਵਾਲਾ ਤੇ ਚੌਕੀ ਨੱਥੂਵਾਲਾ ਗਰਬੀ ਵਿਚ ਰੱਖਿਆ | ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਲਖਵੀਰ ਸਿੰਘ ਦੌਧਰ, ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਮੁਤਾਬਿਕ ਜ਼ਿਲ੍ਹਾ ਮੋਗਾ ਦੀਆਂ ਕਿਸਾਨ ਜਥੇਬੰਦੀਆਂ ਜਿਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀ.ਕੇ.ਯੂ. ਏਕਤਾ ਆਜ਼ਾਦ, ਬੀ.ਕੇ.ਯੂ. ਬਹਿਰਾਮਕੇ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਪਿੰਡ ਦੁੱਨੇਕੇ ਜੋ ਦਾਣਾ ਮੰਡੀ ਤੋਂ ਇਕ ਕਿੱਲੋਮੀਟਰ ਦੂਰੀ 'ਤੇ ਸੀ, ਵਿਖੇ ਸ਼ਮਸ਼ਾਨਘਾਟ ਵਿਚ ਇਕੱਠ ਕੀਤਾ | ਸਵੇਰੇ 5 ਵਜੇ ਐਸ.ਪੀ.ਡੀ. ਬਾਲ ਕਿਸ਼ਨ ਸਿੰਗਲਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਸ਼ਮਸ਼ਾਨਘਾਟ ਨੂੰ ਘੇਰਾ ਪਾ ਲਿਆ ਤੇ ਸ਼ਮਸ਼ਾਨਘਾਟ ਦੇ ਦਰਵਾਜ਼ੇ ਨੂੰ ਜਿੰਦਰਾ ਮਾਰ ਦਿੱਤਾ ਗਿਆ | ਪਿੰਡ ਵਿਚ ਭਾਰੀ ਦਹਿਸ਼ਤ ਪੈਦਾ ਕੀਤੀ ਗਈ | ਇਸ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪੁਲਿਸ ਨਾਕੇ ਤੋੜਦੇ ਹੋਏ ਪੁਲਿਸ ਨੂੰ ਝਕਾਨੀ ਦੇ ਕੇ ਦਾਣਾ ਮੰਡੀ ਰੈਲੀ ਵਾਲੀ ਥਾਂ ਦੇ ਨਜ਼ਦੀਕ ਪਹੁੰਚਣ ਵਿਚ ਸਫਲ ਹੋ ਗਏ, ਜਿੱਥੇ ਭਗਵੰਤ ਮਾਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਤੇ ਵਿਰੋਧ ਪ੍ਰਦਰਸ਼ਨ ਕੀਤਾ | ਇਸ ਮੌਕੇ ਇੰਦਰਜੀਤ ਸਿੰਘ ਕੱਲੀ ਵਾਲਾ, ਸੁਰਜੀਤ ਸਿੰਘ ਫ਼ਿਰੋਜ਼ਪੁਰ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਬਲਵਿੰਦਰ ਸਿੰਘ ਸ਼ੰਭੂ, ਤੋਤਾ ਸਿੰਘ ਬਹਿਰਾਮਕੇ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਪ੍ਰੀਖਿਆ ਵਿਚ 38ਵਾਂ ਰੈਂਕ ਪ੍ਰਾਪਤ ਕਰਨ ਵਾਲੇ ਦੀਪਾਂਸ਼ੁ ਦਾ ਡੀ.ਐਨ. ਮਾਡਲ ਵਿਖੇ ਸਵਾਗਤ <br/> ਅਗਲੀ ਖ਼ਬਰ ਅਕਾਲੀ ਲੀਡਰਸ਼ਿਪ ਮੁੱਖ ਮੰਤਰੀ ਬਣਨ ਦੇ ਸੁਪਨੇ ਤਿਆਗ ਕੇ ਕਿਸਾਨਾਂ, ਸਿੱਖਾਂ ਅਤੇ ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰਨ-ਪੀਰ...
Ad Position 24
No active advertisement