ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਿਵਲ ਪ੍ਰੀਖਿਆ ਵਿਚ 38ਵਾਂ ਰੈਂਕ ਪ੍ਰਾਪਤ ਕਰਨ ਵਾਲੇ ਦੀਪਾਂਸ਼ੁ ਦਾ ਡੀ.ਐਨ. ਮਾਡਲ ਵਿਖੇ ਸਵਾਗਤ <br/>

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡੀ.ਐਨ. ਮਾਡਲ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਕੇ ਯੂ.ਪੀ.ਐਸ.ਸੀ. ਸਿਵਲ ਸਰਵਿਸ ਵਿਚ 38ਵਾਂ ਰੈਂਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀ ਦੀਪਾਂਸ਼ੁ ਜਿੰਦਲ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਸੋਨੀਆ ਕਲਸੀ ਦੀ ਅਗਵਾਈ ਹੇਠ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਸਕੱਤਰ ਅਸ਼ਵਨੀ ਸ਼ਰਮਾ ਮੱਟੂ, ਮੈਂਬਰ ਦੀਪ ਬਾਂਸਲ, ਅੰਕੁਰ ਪ੍ਰਤਾਪ ਅਤੇ ਰੋਹਿਤ ਖੁਰਾਨਾ ਨੇ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ | ਦੀਪਾਂਸ਼ੁ ਜਿੰਦਲ ਨੇ ਡੀ.ਐਨ. ਮਾਡਲ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਸਕੂਲ ਵਿਚ ਵਿੱਦਿਆ ਪ੍ਰਾਪਤ ਕਰਦੇ ਸਮੇਂ ਅਧਿਆਪਕਾਂ ਵਲੋਂ ਦੱਸੀਆਂ ਗਈਆਂ ਛੋਟੀਆਂ-ਛੋਟੀਆਂ ਗੱਲਾਂ ਅਤੇ ਟਿਪਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਡੀ.ਐਨ. ਮਾਡਲ ਸਕੂਲ ਦੇ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਵਲੋਂ ਹਮੇਸ਼ਾ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਹਮੇਸ਼ਾ ਆਪਣੇ ਅਧਿਆਪਕਾਂ ਦੇ ਨਾਲ-ਨਾਲ ਜ਼ਿੰਦਗੀ ਵਿਚ ਮਾਤਾ-ਪਿਤਾ ਦੀ ਆਗਿਆ ਦਾ ਵੀ ਪਾਲਣ ਕਰਨਾ ਚਾਹੀਦਾ ਹੈ | ਜ਼ਿੰਦਗੀ ਵਿਚ ਸਦਾ ਸੰਕਲਪ ਲੈ ਕੇ ਮਿਹਨਤ ਤੇ ਲਗਨ ਨਾਲ ਉਸ ਸੰਕਲਪ ਨੂੰ ਹਾਸਲ ਕਰਨ ਦੀ ਲਗਨ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਦਿੱਤਾ | ਇਸ ਮੌਕੇ ਪਿ੍ੰਸੀਪਲ ਸੋਨੀਆ ਕਲਸੀ ਨੇ ਦੀਪਾਂਸ਼ੁ ਜਿੰਦਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੀਪਾਂਸ਼ੁ ਸਕੂਲ ਦੇ 2019 ਬੈਚ ਦਾ ਵਿਦਿਆਰਥੀ ਰਿਹਾ ਅਤੇ ਬਾਰ੍ਹਵੀਂ ਵਿਚ ਮੈਰਿਟ ਵਿਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਸੀ | ਇਸ ਨਾਲ ਹੀ ਦੀਪਾਂਸ਼ੁ ਨੇ ਹਰਿਆਣਾ ਸਿਵਲ ਸਰਵਿਸ ਵਿਚ 6ਵਾਂ ਰੈਂਕ ਪ੍ਰਾਪਤ ਕੀਤਾ ਅਤੇ ਹਰਿਆਣਾ ਵਿਚ ਬਲਾਕ ਡਿਵੈਲਪਮੈਂਟ ਅਫ਼ਸਰ ਜਗਾਧਰੀ ਵਿਚ ਤਾਇਨਾਤ ਹੈ | ਪ੍ਰਧਾਨ ਤੁਸ਼ਾਰ ਗੋਇਲ ਨੇ ਦੀਪਾਂਸ਼ੁ ਦਾ ਸਨਮਾਨ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਦੀਪਾਂਸ਼ੁ ਨੇ ਪਹਿਲਾਂ ਹਰਿਆਣਾ ਅਤੇ ਹੁਣ ਪੰਜਾਬ ਸਿਵਲ ਪ੍ਰੀਖਿਆ ਵਿਚ ਵਧੀਆ ਰੈਂਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਤੋਂ ਪਹਿਲਾਂ ਦੀਪਾਂਸ਼ੁ ਦੀ ਭੈਣ ਰਿਤਿਕਾ ਜਿੰਦਲ ਨੇ ਵੀ ਸਿਵਲ ਪ੍ਰੀਖਿਆ ਵਿਚ 88ਵਾਂ ਰੈਂਕ ਪ੍ਰਾਪਤ ਕੀਤਾ ਸੀ ਅਤੇ ਸ਼ਿਮਲਾ ਵਿਚ ਤਾਇਨਾਤ ਹੈ | ਉਨ੍ਹਾਂ ਕਿਹਾ ਕਿ ਸਕੂਲ ਤੋਂ ਵਿੱਦਿਆ ਪ੍ਰਾਪਤ ਕਰ ਕੇ ਸਕੂਲ ਦੇ ਵਿਦਿਆਰਥੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਮਨੀਸ਼ ਕੁਮਾਰ, ਮੋਨਿਕਾ ਬਾਂਸਲ, ਰੇਣੂ ਚਾਨਾ, ਮੋਨਿਕਾ ਅਰੋੜਾ, ਰੇਣੂ ਬਾਲਾ, ਜਸਵੀਰ ਕੌਰ, ਅਮਨਦੀਪ, ਵਿਜੈ ਮਿੱਤਲ, ਜਯੋਤੀ ਸੂਦ, ਸੀਮਾ ਗੋਇਲ, ਕੰਜਨ ਸ਼ਰਮਾ, ਦੀਪਕ ਬਾਂਸਲ, ਨਵਦੀਪ ਕੌਰ ਤੇ ਜਸਵੀਰ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੋਗੀਰਾਜ ਕਾਸ਼ੀ ਰਾਮ ਕੁਟੀਆ ਵਿਖੇ ਸ੍ਰੀ ਸੱਤਿਆ ਨਰਾਇਣ ਕਥਾ ਅਤੇ ਸੰਕੀਰਤਨ ਕਰਵਾਇਆ <br/> ਅਗਲੀ ਖ਼ਬਰ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਭਗਵੰਤ ਮਾਨ ਨੂੰ ਸਵਾਲ ਪੁੱਛਣ ਲਈ ਪੁਲਿਸ ਨਾਕੇ ਤੋੜਦੇ ਹੋਏ ਰੈਲੀ ਵਾਲੀ ਥਾਂ ਪਹੁੰਚੇ
Ad Position 24
No active advertisement