ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਯੋਗੀਰਾਜ ਕਾਸ਼ੀ ਰਾਮ ਕੁਟੀਆ ਵਿਖੇ ਸ੍ਰੀ ਸੱਤਿਆ ਨਰਾਇਣ ਕਥਾ ਅਤੇ ਸੰਕੀਰਤਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਵਿਚ ਸਥਿਤ ਯੋਗੀਰਾਜ ਬ੍ਰਹਮਚਾਰੀ ਕਾਸ਼ੀ ਰਾਮ ਕੁਟੀਆ ਵਿਖੇ ਸ੍ਰੀ ਸੱਤਿਆ ਨਰਾਇਣ ਕਥਾ ਅਤੇ ਸੰਕੀਰਤਨ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਪੰਡਤ ਰਾਮ ਕਿ੍ਸ਼ਨ ਦੀ ਅਗਵਾਈ ਹੇਠ ਹੋਈ | ਸਮਾਗਮ ਦੌਰਾਨ, ਆਰਤੀ, ਨੰਦਿਨੀ, ਜੋਤੀ, ਯਸ਼ ਸ਼ਰਮਾ ਅਤੇ ਸੀਮਾ ਸ਼ਰਮਾ ਸਮੇਤ ਭਗਤ ਗਾਇਕਾਂ ਨੇ ਆਪਣੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਤੋਂ ਬਾਅਦ ਪੰਡਤ ਰਾਮ ਕਿ੍ਸ਼ਨ ਨੇ ਸ੍ਰੀ ਸੱਤਿਆ ਨਰਾਇਣ ਕਥਾ ਦੀ ਮਹੱਤਤਾ ਅਤੇ ਮਹਿਮਾ ਬਾਰੇ ਪ੍ਰਵਚਨ ਦਿੱਤਾ | ਪ੍ਰੋਗਰਾਮ ਦੀ ਸਮਾਪਤੀ ਆਰਤੀ ਦੇ ਨਾਲ ਹੋਈ, ਜਿਸ ਤੋਂ ਬਾਅਦ ਹਾਜ਼ਰ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਰਾਮ ਚੰਦਰ ਸ਼ਰਮਾ, ਅਨੁਪੁਨਮ, ਕਿ੍ਸ਼ਨਾ ਦੇਵੀ, ਯਸ਼ ਸ਼ਰਮਾ, ਕਿ੍ਸ਼ਨਾ ਸ਼ਰਮਾ, ਮੋਨੀਆ, ਨੰਦਿਨੀ, ਜੋਤੀ, ਸੀਮਾ ਸ਼ਰਮਾ, ਮੀਨੂੰ ਗੋਇਲ, ਆਰਤੀ, ਚਾਂਦ ਰਾਣੀ, ਮਮਤਾ, ਸਰਬਜੀਤ ਕੌਰ, ਮਧੂ ਅਗਰਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸੰਸਥਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਿਵਲ ਪ੍ਰੀਖਿਆ ਵਿਚ 38ਵਾਂ ਰੈਂਕ ਪ੍ਰਾਪਤ ਕਰਨ ਵਾਲੇ ਦੀਪਾਂਸ਼ੁ ਦਾ ਡੀ.ਐਨ. ਮਾਡਲ ਵਿਖੇ ਸਵਾਗਤ <br/>
Ad Position 24
No active advertisement