ਬਾਘਾ ਪੁਰਾਣਾ, 4 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਗਰਾਮ ਪੰਚਾਇਤ ਵਲੋਂ ਸੇਵਾ ਮੁਕਤ ਹੋਏ ਬਿਜਲੀ ਲਾਈਨਮੈਨ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਮਾਣੂੰਕੇ ਵਿਖੇ ਬਿਜਲੀ ਵਿਭਾਗ 'ਚ ਲਾਈਨਮੈਨ ਦੀਆਂ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਤੇਜ਼ ਭਿੰਡਰ ਬਿਜਲੀ ਵਾਲਾ ਪੈਂਤੀ ਸਾਲ ਦੀਆਂ ਬੇਦਾਗ ਸੇਵਾਵਾਂ ਦਿੰਦੇ ਹੋਏ ਸੇਵਾ ਮੁਕਤ ਹੋਏ ਹਨ | ਗੁਰਤੇਜ ਸਿੰਘ ਤੇਜ਼ ਬਿਜਲੀ ਵਾਲਾ ਵਲੋਂ ਤਨਦੇਹੀ ਨਾਲ ਨਿਭਾਈਆਂ ਗਏ ਸੇਵਾਵਾਂ ਨੂੰ ਦੇਖਦੇ ਹੋਏ ਪਿੰਡ ਮਾਣੂੰਕੇ ਦੀ ਗਰਾਮ ਪੰਚਾਇਤ ਵਲੋਂ ਸੇਵਾ ਮੁਕਤੀ 'ਤੇ ਉਨ੍ਹਾਂ ਦਾ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਸੈਕਟਰੀ ਰਾਜ ਬਹਾਦਰ ਸਿੰਘ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ, ਮੈਨੇਜਰ ਜਗਜੀਤ ਸਿੰਘ ਵਿਕਰਾਜ ਪੈਲੇਸ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਕਿਸਾਨ ਆਗੂ ਅਮਰਜੀਤ ਸਿੰਘ ਪੰਚ, ਜਗਦੇਵ ਸਿੰਘ ਜੱਗੂ, ਰਾਮਜੀਤ ਸਿੰਘ ਪੰਚ, ਹਰਭਗਵਾਨ ਸਿੰਘ ਪੰਚ, ਗਿਆਨੀ ਰੇਸ਼ਮ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |