ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੂਬੇਦਾਰ ਦਲੀਪ ਸਿੰਘ ਨੰਬਰਦਾਰ ਠੱਠੀ ਭਾਈ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 05-04-2026
ਠੱਠੀ ਭਾਈ, 4 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਕਿੰਗਰਾ ਪਰਿਵਾਰ ਨਾਲ ਸਬੰਧਿਤ ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ ਅਤੇ ਹਰਜਿੰਦਰਪਾਲ ਸਿੰਘ ਕਿੰਗਰਾ ਦੇ ਸਤਿਕਾਰਯੋਗ ਪਿਤਾ ਸੂਬੇਦਾਰ ਦਲੀਪ ਸਿੰਘ ਕਿੰਗਰਾ (ਸੇਵਾ ਮੁਕਤ ਨੰਬਰਦਾਰ) ਦੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਜਾਣ 'ਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜਿਕ ਸੰਸਥਾਵਾਂ ਅਤੇ ਪਿੰਡ ਵਾਸੀਆਂ ਵਲੋਂ ਡੂੰਘਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਸੂਬੇਦਾਰ ਦਲੀਪ ਸਿੰਘ ਦਾ ਵਿਛੋੜਾ ਸਿਰਫ਼ ਕਿੰਗਰਾ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਇਲਾਕੇ ਲਈ ਨਾ ਪੂਰੀ ਹੋਣ ਵਾਲੀ ਘਾਟ ਹੈ | ਇਸ ਮੌਕੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ, ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ, ਬਲਾਕ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ, ਤੇਜਾ ਸਿੰਘ ਗਿੱਲ ਸਾਬਕਾ ਸਰਪੰਚ ਮਾੜੀ ਮੁਸਤਫਾ, ਰਾਜਾ ਬਰਾੜ ਮੱਲਕੇ, ਮੇਹਰ ਸਿੰਘ ਕਿੰਗਰਾ, ਹਰਜਿੰਦਰ ਸਿੰਘ, ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੀਦਾ, ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਲਖਵਿੰਦਰ ਕੁਮਾਰ ਸੁਖਾਨੰਦ, ਬਲਾਕ ਪ੍ਰਧਾਨ ਹਰਦੀਸ਼ ਸਿੰਘ ਸੇਖਾ, ਮੁਖਤਿਆਰ ਸਿੰਘ ਬਰਾੜ ਸੁਖਾਨੰਦ, ਕੇਵਲ ਸਿੰਘ ਬਰਾੜ ਚੌਧਰੀ ਵਾਲਾ, ਹਰਜਿੰਦਰ ਸਿੰਘ ਜਿੰਦਾ ਸੰਧੂ ਪ੍ਰਧਾਨ ਸੁਖਾਨੰਦ, ਬਲਦੇਵ ਸਿੰਘ ਸਿੱਧੂ ਪ੍ਰਧਾਨ ਸੇਖਾ ਕਲਾਂ, ਗੁਰਤੇਜ ਸਿੰਘ ਮਾਨ ਆੜ੍ਹਤੀ ਮੌੜ ਨੌਂ ਆਬਾਦ, ਲਖਵੀਰ ਸਿੰਘ ਖਾਲਸਾ ਸਾਬਕਾ ਸਰਪੰਚ ਸੁਖਾਨੰਦ, ਗੁਰਚਰਨ ਸਿੰਘ ਬਰਾੜ ਸਾਬਕਾ ਸਰਪੰਚ ਥਰਾਜ, ਰਣਜੀਤ ਸਿੰਘ ਸਾਬਕਾ ਸਰਪੰਚ ਢਿਲਵਾਂ ਵਾਲਾ ਆਦਿ ਆਗੂਆਂ ਵਲੋਂ ਕਿੰਗਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਹਿਲੇ ਸੈਸ਼ਨ 'ਚ ਹੀ ਕਿੰਗਸਵੇਅ ਗਲੋਬਲ ਸਕੂਲ ਨੇ ਮਾਰਿਆ ਚੌਕਾ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਲਾਈਨਮੈਨ ਨੂੰ ਮੋਟਰਸਾਈਕਲ ਨਾਲ ਕੀਤਾ ਸਨਮਾਨਿਤ
Ad Position 24
No active advertisement