ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਹਿਲੇ ਸੈਸ਼ਨ 'ਚ ਹੀ ਕਿੰਗਸਵੇਅ ਗਲੋਬਲ ਸਕੂਲ ਨੇ ਮਾਰਿਆ ਚੌਕਾ

Ad Position 21
No active advertisement
ਅਜੀਤ ਡੈਸਕ 05-04-2026
ਕਿਸ਼ਨਪੁਰਾ ਕਲਾਂ, 4 ਅਪ੍ਰੈਲ (ਅਮੋਲਕ ਸਿੰਘ ਕਲਸੀ)-ਕਿਸ਼ਨਪੁਰਾ ਏਰੀਏ 'ਚ ਕਿੰਗਸਵੇਅ ਗਲੋਬਲ ਸਕੂਲ ਜੋ ਛੇ ਏਕੜ 'ਚ ਸ਼ਾਨਦਾਰ ਕੈਂਪਸ ਵਿਚ ਬਣਿਆ ਹੋਇਆ ਹੈ | ਜੋ ਆਈ. ਸੀ. ਐਸ. ਈ. ਦਿੱਲੀ ਬੋਰਡ ਦੇ ਪੈਟਰਨ 'ਤੇ ਹੈ | ਜਿਸ ਨੇ ਪਹਿਲੇ ਸਾਲ ਹੀ ਕਿਸ਼ਨਪੁਰਾ ਅਤੇ ਸਿਧਵਾਂ ਬੇਟ ਦੇ ਏਰੀਏ 'ਚ ਧੁੰਮਾਂ ਪਾ ਦਿੱਤੀਆਂ ਹਨ | ਇਹ ਸਕੂਲ ਮੋਗਾ ਅਤੇ ਲੁਧਿਆਣਾ ਜ਼ਿਲ੍ਹੇ ਦਾ ਵਰਲਡ ਕਲਾਸ ਦਾ ਸਕੂਲ ਬਣਨ ਜਾ ਰਿਹਾ ਹੈ | ਸੈਸ਼ਨ ਸ਼ੁਰੂ ਹੁੰਦਿਆਂ ਹੀ ਕਿੰਗਸਵੇਅ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਕਾ ਜੜਦਿਆਂ ਚਾਰ ਸੌ ਦਾਖਲਾ ਕਰ ਲਿਆ ਹੈ | ਮਾਪਿਆਂ ਦਾ ਅਤੇ ਬੱਚਿਆਂ ਦਾ ਕਿੰਗਸਵੇਅ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਕਿੰਗਸਵੇਅ ਦਾ ਪਹਿਲੇ ਸਾਲ ਦਾ ਟਾਰਗੈਟ 500 ਵਿਦਿਆਰਥੀਆਂ ਦਾ ਹੈ ਜੋ ਜਲਦੀ ਪੂਰਾ ਹੋਣ ਜਾ ਰਿਹਾ ਹੈ | ਚਾਰ ਸੌ ਦਾ ਅੰਕੜਾ ਪੂਰਾ ਹੋਣ 'ਤੇ ਕਿੰਗਸਵੇਅ ਗਲੋਬਲ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ, ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਐਮ. ਡੀ. ਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਡਾ. ਵੀ.ਜੇ. ਨਗੇਸ਼, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ ਸਿੱਧੂ ਅਤੇ ਸਮੂਹ ਸਟਾਫ ਨੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਠੱਠੀ ਭਾਈ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24
No active advertisement