ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

6ਵੀਂ ਇੰਨਡੋਰ ਸਟੇਟ ਰੋਇੰਗ ਚੈਂਪੀਅਨਸ਼ਿਪ 'ਚ ਢੁੱਡੀਕੇ ਕਲੱਬ ਅੱਵਲ

Ad Position 21
No active advertisement
ਅਜੀਤ ਡੈਸਕ 05-04-2026
ਅਜੀਤਵਾਲ, 4 ਅਪ੍ਰੈਲ (ਹਰਦੇਵ ਸਿੰਘ ਮਾਨ)-ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਵਿਖੇ ਹੋਈ 6ਵੀਂ ਦੋ ਦਿਨਾਂ ਇੰਨਡੋਰ ਸਟੇਟ ਰੋਇੰਗ ਚੈਂਪੀਅਨਸ਼ਿਪ ਵਿਚ 16 ਜ਼ਿਲਿ੍ਹਆਂ ਦੇ 185 ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਵਿਚ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ 32 ਮੈਡਲ ਜਿੱਤ ਕਿ ਪਹਿਲਾ ਸਥਾਨ ਹਾਸਲ ਕੀਤਾ | ਇਸ ਚੈਂਪੀਅਨਸ਼ਿਪ ਵਿਚ ਰੋਇੰਗ ਦੇ ਅਰਜਨ ਐਵਾਰਡ ਕਰਨਲ ਪਰਵੀਨ ਕੁਮਾਰ ਓਬਰਾਏ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਰੋਇੰਗ ਦੇ ਪੁਰਾਣੇ ਖਿਡਾਰੀਆਂ ਕੈਪਟਨ ਬਲਵੰਤ ਸਿੰਘ ਗਿੱਲ, ਕੈਪਟਨ ਰਾਮਪਾਲ ਸਿੰਘ, ਕੈਪਟਨ ਸਤਨਾਮ ਸਿੰਘ, ਇੰਦਰ ਸਿੰਘ, ਚਮਕੌਰ ਸਿੰਘ, ਹਰਭਜਨ ਸਿੰਘ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ | ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੇ ਜਰਨਲ ਸਕੱਤਰ ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਮੋਗਾ ਜ਼ਿਲ੍ਹੇ ਦੇ ਢੁੱਡੀਕੇ ਕਲੱਬ ਨੇ 18 ਗੋਲਡ ਮੈਡਲ, 10 ਸਿਲਵਰ ਅਤੇ 4 ਕਾਂਸੀ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ | 15 ਸਾਲ ਬੱਚੀਆਂ ਵਿਚ ਜਸਪ੍ਰੀਤ ਕੌਰ ਨੇ ਗੋਲਡ ਮੈਡਲ, 15 ਸਾਲਾ ਪੇਅਰ ਵਿਚ ਜਸਪ੍ਰੀਤ ਕੌਰ ਤੇ ਆਤਮਜੀਤ ਕੌਰ ਨੇ ਗੋਲਡ ਮੈਡਲ ਜਿੱਤਿਆ | 17 ਸਾਲ ਵਿਚ ਏਕਮਜੋਤ ਸਿੰਘ ਗਿੱਲ ਅਤੇ ਸਿਮਰਨ ਕੌਰ ਨੇ ਗੋਲਡ ਮੈਡਲ ਅਤੇ ਪ੍ਰਭਜੋਤ ਕੌਰ ਨੇ ਸਿਲਵਰ ਮੈਡਲ ਜਿੱਤਿਆ | 17 ਸਾਲ ਦੀ ਮੈਕਸ ਪੇਅਰ ਈਵੈਂਟ ਵਿਚ ਏਕਮਜੋਤ ਸਿੰਘ ਤੇ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ, ਦੀਪਕ ਸਿੰਘ ਤੇ ਸਿਮਰਨ ਕੌਰ ਨੇ ਸਿਲਵਰ ਮੈਡਲ, ਮੈਕਸ ਪੇਅਰ ਵਿਚ ਸਿਮਰਨ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਅਤੇ ਪ੍ਰਭਜੋਤ ਕੌਰ, ਰਾਜਵੀਰ ਕੌਰ ਨੇ ਸਿਲਵਰ ਮੈਡਲ ਜਿੱਤੇ | 17 ਸਾਲ ਮੈਕਸ ਫੋਰ ਵਿਚ ਪ੍ਰਦੀਪ ਪ੍ਰਭਜੋਤ ਸਿਮਰਨ ਤੇ ਏਕਮਜੋਤ ਨੇ ਗੋਲਡ ਮੈਡਲ, ਮਨਮੀਤ ਜਗਸੀਰਤ ਦੀਪਕ ਤੇ ਗੋਕਰਨ ਸਿੰਘ ਨੇ ਸਿਲਵਰ ਮੈਡਲ ਅਤੇ ਜਗਮੀਤ ਤੇ ਰਾਜਵੀਰ ਕੌਰ ਨੇ ਕਾਂਸੀ ਮੈਡਲ ਜਿੱਤੇ | 17 ਸਾਲ ਪੇਅਰ ਵਿਚ ਪ੍ਰਦੀਪ ਤੇ ਗੋਕਰਨ ਸਿੰਘ ਨੇ ਗੋਲਡ ਮੈਡਲ, ਜਗਮੀਤ ਤੇ ਹਰਸਿਮਰਨ ਨੇ ਸਿਲਵਰ ਮੈਡਲ ਜਿੱਤੇ | 19 ਸਾਲ ਵਿਚ ਦੀਪਕ ਸਿੰਘ ਨੇ ਗੋਲਡ ਮੈਡਲ ਅਨੁਵੀਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ | ਪੇਅਰ ਵਿਚ ਦੀਪਕ ਸਿੰਘ ਤੇ ਦਲਵੀਰ ਸਿੰਘ ਨੇ ਗੋਲਡ ਮੈਡਲ ਜਿੱਤਿਆ | ਮੈਕਸ ਪੇਅਰ ਵਿਚ ਦਲਵੀਰ ਸਿੰਘ ਤੇ ਕੁਮਕੁਮ ਨੇ ਗੋਲਡ ਮੈਡਲ, ਦੀਪਕ ਸਿੰਘ ਤੇ ਆਨੁਵੀਰ ਕੌਰ ਨੇ ਸਿਲਵਰ, ਸੁਖਪ੍ਰੀਤ ਸਿੰਘ ਤੇ ਜੈਸਮੀਨ ਕੌਰ ਨੇ ਕਾਂਸੀ ਮੈਡਲ ਜਿੱਤੇ | 19 ਸਾਲ ਮੈਕਸ ਫੋਰ ਵਿਚ ਦਲਵੀਰ ਸਿੰਘ, ਆਨੁਵੀਰ ਕੌਰ, ਦੀਪਕ ਸਿੰਘ ਤੇ ਜੈਸਮੀਨ ਕੌਰ ਨੇ ਗੋਲਡ ਮੈਡਲ, ਸੁਖਪ੍ਰੀਤ ਸਿੰਘ ਨੇ ਸਿਲਵਰ ਮੈਡਲ ਜਿੱਤੇ | 23 ਸਾਲ ਵਿਚ ਪ੍ਰੇਮ ਕੁਮਾਰ ਨੇ ਗੋਲਡ ਮੈਡਲ ਅਤੇ ਮਨਵਦੀਪ ਨੇ ਸਿਲਵਰ ਮੈਡਲ ਜਿੱਤਿਆ | ਮੈਕਸ ਪੇਅਰ ਵਿਚ ਮਨਵਦੀਪ ਸਿੰਘ ਤੇ ਮਨਦੀਪ ਕੌਰ ਨੇ ਗੋਲਡ ਮੈਡਲ ਅਤੇ ਪੇਅਰ ਵਿਚ ਮਨਵਦੀਪ ਸਿੰਘ ਤੇ ਪ੍ਰੇਮ ਕੁਮਾਰ ਨੇ ਗੋਲਡ ਮੈਡਲ ਜਿੱਤਿਆ | ਲਾਈਟ ਵੈਟ ਵਿਚ ਗੁਰਪ੍ਰੀਤ ਸ਼ਾਹ ਨੇ ਗੋਲਡ ਮੈਡਲ ਅਤੇ ਲਾਈਟ ਵੈਟ ਪੇਅਰ ਵਿਚ ਗੁਰਪ੍ਰੀਤ ਸ਼ਾਹ ਤੇ ਬਲਵਿੰਦਰ ਵਿਰਕ ਨੇ ਗੋਲਡ ਮੈਡਲ ਜਿੱਤਿਆ | ਮੈਕਸ ਫੋਰ ਵਿਚ ਮਨਵਦੀਪ ਸਿੰਘ, ਮਨਦੀਪ ਕੌਰ, ਪ੍ਰੇਮ ਕੁਮਾਰ ਅਤੇ ਹਰਮੀਤ ਕੌਰ ਨੇ ਗੋਲਡ ਮੈਡਲ ਜਿੱਤਿਆ | ਗਿੱਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਸਿਮਰਨ ਕੌਰ, ਪ੍ਰਭਜੋਤ ਕੌਰ, ਪ੍ਰਦੀਪ ਸਿੰਘ, ਗੋਕਰਨ ਸਿੰਘ ਉੜੀਸਾ ਵਿਖੇ ਹੋ ਰਹੀ ਨੈਸ਼ਨਲ ਚੈਂਪੀਅਨਸ਼ਿਪ ਲਈ ਜਾ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਤੇ ਟੀਮ ਦੀ ਮਦਦ ਲਈ ਭਰੋਸਾ ਦਿੱਤਾ | ਇਸ ਚੈਂਪੀਅਨਸ਼ਿਪ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਗੁਰਮੀਤ ਸਿੰਘ ਹਾਂਸ, ਗੁਰਮੇਲ ਸਿੰਘ, ਕੈਪਟਨ ਸੁਰਜੀਤ ਸਿੰਘ, ਸਵਰਨ ਸਿੰਘ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ | ਪ੍ਰਧਾਨ ਜਸਦੀਪ ਸਿੰਘ ਗੈਰੀ, ਜਗਤਾਰ ਸਿੰਘ ਘਾਲੀ,ਚਰਨ ਸਿੰਘ ਮਟਵਾਣੀ, ਪਿੰਡ ਦੀ ਪੰਚਾਇਤ ਨੇ ਇਸ ਸ਼ਾਨਦਾਰ ਜਿੱਤ ਲਈ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਚਰਨ ਕੌਰ ਚੀਦਾ ਦੇ ਦਿਹਾਂਤ 'ਤੇ ਅਹਿਮ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਸ਼ਰਨਜੀਤ ਕੌਰ ਦਾ ਕੈਨੇਡਾ ਸੁਪਰ ਵੀਜ਼ਾ ਲਗਵਾਇਆ
Ad Position 24
No active advertisement