ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮਾਤਾ ਗੁਰਚਰਨ ਕੌਰ ਚੀਦਾ ਦੇ ਦਿਹਾਂਤ 'ਤੇ ਅਹਿਮ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 05-04-2026
ਠੱਠੀ ਭਾਈ, 4 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਚੀਦਾ ਦੇ ਸੀਨੀਅਰ ਅਕਾਲੀ ਆਗੂ ਨਾਮਵਰ ਪਰਿਵਾਰ ਬੋਹੜ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਬਰਾੜ ਦੇ ਅਕਾਲ ਚਲਾਣੇ 'ਤੇ ਇਲਾਕੇ ਭਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਮਾਤਾ ਗੁਰਚਰਨ ਕੌਰ ਦੇ ਦਿਹਾਂਤ ਦੀ ਖਬਰ ਨਾਲ ਪਿੰਡ ਚੀਦਾ ਸਮੇਤ ਇਲਾਕੇ ਭਰ 'ਚ ਸੋਗ ਦੀ ਲਹਿਰ ਦੌੜ ਗਈ | ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਸਾਂਝ ਪਾਈ ਅਤੇ ਮਾਤਾ ਜੀ ਦੀ ਮੌਤ ਨੂੰ ਵੱਡਾ ਘਾਟਾ ਕਰਾਰ ਦਿੱਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਚੀਮਾ ਠੱਠੀ ਭਾਈ, ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਕੁਲਦੀਪ ਸਿੰਘ ਵਾਂਦਰ, ਸਾਬਕਾ ਪ੍ਰਧਾਨ ਅੰਗਰੇਜ਼ ਸਿੰਘ ਆੜ੍ਹਤੀ ਸੁਖਾਨੰਦ, ਕੁਲਦੀਪ ਸਿੰਘ ਬਰਾੜ ਸਾਹੋਕੇ ਕੈਨੇਡਾ, ਸਰਪੰਚ ਦਰਸ਼ਨ ਸਿੰਘ ਸਿੱਧੂ ਸਾਹੋਕੇ, ਨੰਬਰਦਾਰ ਹਰਪ੍ਰੀਤ ਸਿੰਘ ਸਾਹੋਕੇ, ਸਾਬਕਾ ਪੰਚ ਜਗਜੀਤ ਸਿੰਘ ਮੱਲੀ ਸਾਹੋਕੇ, ਸਰਬਜੀਤ ਸਿੰਘ ਸਾਬਕਾ ਸਰਪੰਚ ਵੈਰੋਕੇ, ਗੁਰਪਾਲ ਸਿੰਘ ਢਿਲਵਾਂ ਵਾਲਾ, ਪਰਵਿੰਦਰ ਸਿੰਘ ਸੋਨੀ ਕਿੰਗਰਾ ਕੈਨੇਡਾ, ਮੈਡਮ ਦਲਵਿੰਦਰ ਢਿੱਲੋਂ ਨਿਊਜ਼ੀਲੈਂਡ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਇਹ ਭਾਣਾ ਸਹਿਣ ਦੀ ਤਾਕਤ ਪ੍ਰਦਾਨ ਕਰਨ |

Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 62 ਸਕੋਰ ਅਗਲੀ ਖ਼ਬਰ 6ਵੀਂ ਇੰਨਡੋਰ ਸਟੇਟ ਰੋਇੰਗ ਚੈਂਪੀਅਨਸ਼ਿਪ 'ਚ ਢੁੱਡੀਕੇ ਕਲੱਬ ਅੱਵਲ
Ad Position 24
No active advertisement