ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਨਮੋਲ ਵੈਲਫੇਅਰ ਕਲੱਬ ਨੇ ਸਿੰਗਲਾ ਤੇ ਵਧਵਾ ਨੂੰ ਸਮੂਹਿਕ ਕੰਨਿਆਦਾਨ ਸਮਾਗਮ ਲਈ ਸੱਦਾ ਪੱਤਰ ਭੇਟ ਕੀਤੇ <br/>

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ 5 ਅਪ੍ਰੈਲ ਨੂੰ ਧਵਨ ਪੈਲੇਸ ਮੋਗਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੀ ਸਹੂਲਤ ਲਈ ਕਰਵਾਏ ਜਾਣ ਵਾਲੇ ਸਮੂਹਿਕ ਕੰਨਿਆਦਾਨ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ | ਕਲੱਬ ਨੇ ਇਸ ਸਮਾਗਮ ਲਈ ਆਪਣੇ ਅਹੁਦੇਦਾਰਾਂ ਨੂੰ ਪਹਿਲਾਂ ਹੀ ਡਿਊਟੀਆਂ ਸੌਂਪੀਆਂ ਹਨ | ਇਸ ਸਬੰਧ 'ਚ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਅੱਜ ਗਰੇਟ ਪੰਜਾਬ ਪਿ੍ੰਟਰਜ਼ ਦੇ ਐਮ.ਡੀ. ਨਵੀਨ ਸਿੰਗਲਾ ਤੇ ਸਮਾਜ ਸੇਵੀ ਰਜਿੰਦਰ ਵਧਵਾ ਨੂੰ ਸਮਾਗਮ ਲਈ ਸੱਦਾ ਪੱਤਰ ਭੇਟ ਕੀਤੇ | ਨਵੀਨ ਸਿੰਗਲਾ ਤੇ ਰਜਿੰਦਰ ਵਧਵਾ ਨੇ ਕਿਹਾ ਕਿ ਕਲੱਬ ਵਲੋਂ ਕੀਤਾ ਜਾ ਰਿਹਾ ਸਮਾਗਮ ਸ਼ਲਾਘਾਯੋਗ ਪਹਿਲ ਹੈ | ਉਨ੍ਹਾਂ ਕਲੱਬ ਨੂੰ ਆਪਣੀ ਪੂਰੀ ਵਿੱਤੀ ਸਹਾਇਤਾ ਤੇ ਹਰ ਸੰਭਵ ਯੋਗਦਾਨ ਦਾ ਭਰੋਸਾ ਦਿੱਤਾ | ਇਸ ਮੌਕੇ ਕਲੱਬ ਸਕੱਤਰ ਵਿਵੇਕ ਮਜੀਠੀਆ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ ਤੇ ਸਮਾਜ ਸੇਵੀ ਰਾਕੇਸ਼ ਸਿਤਾਰਾ ਮੌਜੂਦ ਸਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਕਲੱਬ ਵਲੋਂ ਕਰਵਾਇਆ ਜਾ ਰਿਹਾ ਸਮੂਹਿਕ ਕੰਨਿਆਦਾਨ ਸਮਾਗਮ ਲੋੜਵੰਦ ਨਵ-ਵਿਆਹੇ ਜੋੜਿਆਂ ਨੂੰ ਘਰੇਲੂ ਜ਼ਰੂਰੀ ਚੀਜ਼ਾਂ ਪ੍ਰਦਾਨ ਕਰੇਗਾ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਤੇ ਹਿੱਸਾ ਲੈਣ ਦੀ ਅਪੀਲ ਕੀਤੀ | ਉਨ੍ਹਾਂ ਮੀਟਿੰਗ 'ਚ ਸ਼ਾਮਿਲ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੰਦਰ ਦੇ ਸਥਾਪਨਾ ਦਿਵਸ 'ਤੇ ਭਜਨ ਸੰਧਿਆ ਕਰਵਾਈ <br/> ਅਗਲੀ ਖ਼ਬਰ 10 ਦਿਨਾਂ 'ਚ ਯੂ.ਕੇ. ਵਿਜ਼ਟਰ ਵੀਜ਼ਾ ਲਗਵਾਉਣਾ ਗਲੋਬਲ ਫਲਾਇਰਜ਼ ਦੀ ਇਕ ਹੋਰ ਕਾਮਯਾਬੀ <br/>
Ad Position 24
No active advertisement