ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੰਦਰ ਦੇ ਸਥਾਪਨਾ ਦਿਵਸ 'ਤੇ ਭਜਨ ਸੰਧਿਆ ਕਰਵਾਈ <br/>

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਵਲੋਂ ਸ਼ਹਿਰ ਦੇ ਜਲੰਧਰ ਕਾਲੋਨੀ ਵਿਚ ਸਥਿਤ ਸ਼ਿਆਮ ਮੰਦਰ ਵਿਖੇ ਮੰਦਰ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਵਿਸ਼ਾਲ ਭਜਨ ਸੰਧਿਆ ਖਾਟੂ ਵਾਲੇ ਨੂੰ ਸਮਰਪਿਤ ਇਕ ਸ਼ਾਮ ਦੌਰਾਨ ਦੇਰ ਰਾਤ ਤੱਕ ਸ਼ਰਧਾਲੂ ਸ਼ਿਆਮ ਭਜਨਾਂ ਦੀ ਤਾਲ 'ਤੇ ਝੂਮਦੇ ਰਹੇ | ਸੰਕੀਰਤਨ ਸਮਾਰੋਹ ਮੰਦਰ ਦੇ ਪੁਜਾਰੀ ਦੀ ਅਗਵਾਈ ਹੇਠ ਸ਼ੁਰੂ ਹੋਇਆ, ਜਿਸ ਦੀ ਅਗਵਾਈ ਸੁਸਾਇਟੀ ਦੇ ਸੰਸਥਾਪਕਾਂ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਉਪ ਪ੍ਰਧਾਨ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਵਿੱਤ ਸਕੱਤਰ ਚੰਦਰ ਮੋਹਨ ਸਹਿਗਲ ਨੇ ਸਾਂਝੇ ਤੌਰ 'ਤੇ ਸ਼ਿਆਮ ਭਗਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਕ ਵੱਡੇ ਇਕੱਠ ਨਾਲ ਕੀਤੀ | ਸੰਕੀਰਤਨ ਦੌਰਾਨ ਭਜਨ ਗਾਇਕ ਜੈ ਗੋਇਲ, ਸੁਖਦੇਵ ਸਾਂਵਰਾ, ਰੌਸ਼ਨ ਕੁਮਾਰ, ਅਮਰਜੀਤ ਅਤੇ ਰਾਜੀਵ ਉੱਪਲ ਨੇ ਭਜਨ ਦੀ ਰੂਹਾਨੀ ਪੇਸ਼ਕਾਰੀ ਨਾਲ ਸੰਗੀਤਮਈ ਸੈਸ਼ਨ ਦਾ ਉਦਘਾਟਨ ਕੀਤਾ | ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸੀਨੀਅਰ ਮੀਤ ਪ੍ਰਧਾਨ ਮਾਨਕਾ ਰਾਮ ਗਰਗ ਅਤੇ ਭੂਸ਼ਨ ਰਾਮ ਗੜ੍ਹੀ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੁੱਨੇਕੇ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ-ਲਵਲੀ ਸਿੰਗਲਾ <br/... ਅਗਲੀ ਖ਼ਬਰ ਅਨਮੋਲ ਵੈਲਫੇਅਰ ਕਲੱਬ ਨੇ ਸਿੰਗਲਾ ਤੇ ਵਧਵਾ ਨੂੰ ਸਮੂਹਿਕ ਕੰਨਿਆਦਾਨ ਸਮਾਗਮ ਲਈ ਸੱਦਾ ਪੱਤਰ ਭੇਟ ਕੀਤੇ <br/>
Ad Position 24
No active advertisement