ਮੋਗਾ, 4 ਅਪ੍ਰੈਲ (ਅਸ਼ੋਕ ਬਾਂਸਲ)-ਐੱਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਲੋਂ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਮਾਪਿਆਂ ਦੇ ਸਹਿਯੋਗ ਦੀ ਭਰਪੂਰ ਪ੍ਰਸੰਸਾ ਕੀਤੀ | ਪੰਜਵੀਂ ਜਮਾਤ ਵਿਚੋਂ ਗੌਰੀ ਕੁਮਾਰੀ ਨੇ ਪਹਿਲਾ, ਮਾਹੀ ਨੇ ਦੂਜਾ ਤੇ ਦਿਵਾਂਸ਼ੂ ਕੁਮਾਰ ਨੇ ਤੀਜਾ ਸਥਾਨ, ਛੇਵੀਂ ਜਮਾਤ ਵਿਚੋਂ ਅੰਕਿਤ ਤੇ ਕ੍ਰਿਸ਼ਨਾ ਨੇ 95 ਫ਼ੀਸਦੀ, ਹਰਨੂਰ ਤੇ ਧਰੂਵ ਨੇ 93 ਫ਼ੀਸਦੀ ਤੇ ਪੰਕਜ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸੱਤਵੀਂ ਜਮਾਤ ਵਿਚੋਂ ਕੰਵਰਵੀਰ ਸਿੰਘ ਤੇ ਸ਼ਿਵਾਂਸ਼ੂ ਨੇ 90 ਫ਼ੀਸਦੀ, ਪੂਰਵੀ ਨੇ 88 ਫ਼ੀਸਦੀ ਤੇ ਸੁਖਮਨ ਕੌਰ ਨੇ 85 ਫ਼ੀਸਦੀ, ਨੌਵੀਂ ਕਲਾਸ ਵਿਚੋਂ ਮਿਆਂਕ ਸਿਧਾਰਥ ਨੇ ਪਹਿਲਾ, ਸਮੀਰ ਨੇ ਦੂਜਾ ਤੇ ਸੰਸਕਾਰ ਨੇ ਤੀਜਾ ਸਥਾਨ, ਗਿਆਰ੍ਹਵੀਂ ਵਿਸ਼ਾ ਸਾਇੰਸ ਵਿਚੋਂ ਰੇਹਾਨ ਨਾਰੰਗ ਤੇ ਅਨੁਰਾਗ ਨੇ 82 ਫ਼ੀਸਦੀ, ਹਰਮਨਦੀਪ ਨੇ 76 ਫ਼ੀਸਦੀ ਤੇ ਸੋਹਲ ਨੇ 75 ਫ਼ੀਸਦੀ ਲੈ ਕੇ ਮੱਲਾਂ ਮਾਰੀਆਂ | ਇਸੇ ਤਰ੍ਹਾਂ ਗਿਆਰ੍ਹਵੀਂ ਕਾਮਰਸ ਵਿਚੋਂ ਜਸਪ੍ਰੀਤ ਸਿੰਘ ਨੇ ਪਹਿਲਾ, ਸੁਖਮਨਦੀਪ ਕੌਰ ਨੇ ਦੂਜਾ, ਅਵਨੀਤ ਕੌਰ ਤੇ ਜਸਲੀਨ ਕੌਰ ਨੇ ਤੀਜਾ ਸਥਾਨ, ਗਿਆਰ੍ਹਵੀਂ ਆਰਟਸ ਵਿਚੋਂ ਲਵ ਕੁਮਾਰ ਨੇ ਪਹਿਲਾ, ਹੁਸ਼ਨਪ੍ਰੀਤ ਸਿੰਘ ਨੇ ਦੂਜਾ, ਅਕਾਲਪ੍ਰੀਤ ਤੇ ਦੀਪ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਮੈਨੇਜਰ ਵਿਜੇ ਸਿੰਗਲਾ, ਐਡਮਿਨ ਆਰ.ਕੇ. ਸਹਿਗਲ, ਕਾਰਜਕਾਰੀ ਪਿ੍ੰਸੀਪਲ ਆਦਿਤੀ ਨਾਰੰਗ ਨੇ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਾਇਮਰੀ ਇੰਚਾਰਜ ਸੁਨੀਤਾ ਬਾਂਸਲ, ਛਿੰਦਰਪਾਲ ਕੌਰ, ਧੀਰਜ ਬਾਂਸਲ, ਨੇਹਾ, ਚਾਹਤ, ਸਾਕਸ਼ੀ, ਨੀਰਜ ਕੁਮਾਰ, ਅਤੁਲ ਕੁਮਾਰ ਤੇ ਡੀ.ਪੀ. ਬਲਜਿੰਦਰ ਸਿੰਘ ਹਾਜ਼ਰ ਸਨ |