16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦਰਬਾਰ ਸੰਪ੍ਰਦਾਇ ਲੋਪੋਂ ਵਲੋਂ ਧਾਰਮਿਕ ਦੀਵਾਨ ਸਜਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਨਿਹਾਲ ਸਿੰਘ ਵਾਲਾ, 5 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਫਗਵਾੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਸਤਿਗੁਰੂ ਅਰਜਨ ਦੇਵ ਜੀ ਦੇ ਫਰੁਮਾਨ ਅਨੁਸਾਰ ਜੋ ਜੀਵ ਪ੍ਰਭੂ ਅਰਾਧਨਾ ਦਾ ਮਾਰਗ ਅਪਣਾ ਲੈਂਦਾ ਹੈ, ਉਸ ਦਾ ਇਸ ਸੰਸਾਰ ਅੰਦਰ ਜਨਮ ਲੈਣਾ ਵੀ ਪ੍ਰਵਾਨ, ਜਨਮ-ਮਰਨ ਦੇ ਦੁੱਖ ਦਾ ਵਿਨਾਸ਼ ਅਤੇ ਪ੍ਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਤੇ ਉਸ ਦਾ ਭਵਸਾਗਰ ਤੋਂ ਵੀ ਪਾਰ ਉਤਾਰਾ ਹੋ ਜਾਂਦਾ ਹੈ | ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਕੁਲਦੀਪ ਸਿੰਘ ਭੋਲਾ, ਜਗਜੀਵਨ ਲਾਲ ਫਗਵਾੜਾ, ਹਰੀਪਾਲ ਸਿੰਘ ਫਗਵਾੜਾ, ਸ਼ਿੰਗਾਰਾ ਸਿੰਘ, ਜੋਗਿੰਦਰ ਸਿੰਘ, ਸ਼ਰਨਪਾਲ ਸਿੰਘ ਫਗਵਾੜਾ, ਜਸਪਾਲ ਸਿੰਘ ਬਿੱਟੂ, ਦਰਸ਼ਨ ਲਾਲ, ਗੁਰਚਰਨ ਸਿੰਘ ਫਗਵਾੜਾ, ਬਲਵਿੰਦਰ ਸਿੰਘ, ਰਵੀ ਸਿੰਘ, ਪ੍ਰਕਾਸ਼ ਸਿੰਘ, ਬਲਵੀਰ ਸਿੰਘ ਭਨੋਹੜ, ਅਵਤਾਰ ਸਿੰਘ ਅਵਾਨ ਖ਼ਾਲਸਾ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਸੋਨੂੰ ਖਹਿਰਾ, ਦਰਸ਼ਨ ਸਿੰਘ ਬਾਰਨਹਾੜਾ, ਭੁਪਿੰਦਰ ਸਿੰਘ ਸੇਖੋਂ, ਭਾਊ ਗੁਰਮੇਲ ਸਿੰਘ, ਗੁਰਚਰਨ ਸਿੰਘ ਮੋਗਾ, ਬਚਨ ਸਿੰਘ ਬਾਰਨਹਾੜਾ, ਗੁਰਪਾਲ ਸਿੰਘ ਦੋਲੋਂ, ਪ੍ਰਗਟ ਸਿੰਘ ਦੋਲੋਂ, ਰੂਪ ਸਿੰਘ ਰਸੂਲਪੁਰ, ਜਗਜੀਤ ਸਿੰਘ ਸੁਧਾਰ, ਗਗਨ ਮਨਸੂਰਾਂ, ਦਰਸ਼ਨ ਸਿੰਘ ਲੱਖਾ, ਸ਼ੇਰ ਸਿੰਘ ਸੰਗੋਵਾਲ, ਦਰਬਾਰਾ ਸਿੰਘ ਦੋਲੋਂ, ਪਾਲ ਸਿੰਘ ਦੋਲੋਂ, ਫ਼ੌਜੀ ਭੁਪਿੰਦਰ ਸਿੰਘ ਖਡੂਰ, ਮਹਿੰਦਰ ਸਿੰਘ ਜਗਰਾਉਂ, ਦਰਸ਼ਨ ਸਿੰਘ ਜਗਰਾਉਂ, ਸਰਬਜੀਤ ਸਿੰਘ ਲਲਤੋ, ਸੁਖਮਿੰਦਰ ਸਿੰਘ ਰਸੂਲਪੁਰ, ਨਛੱਤਰ ਸਿੰਘ ਰਸੂਲਪੁਰ, ਫ਼ੌਜੀ ਸ਼ਿਵਚਰਨ ਸਿੰਘ ਜਗਰਾਉਂ, ਗੁਰਪ੍ਰੀਤ ਸਿੰਘ ਮੱਲ੍ਹਾ, ਮਨਜੀਤ ਸਿੰਘ ਲਾਡੀ ਕਵੀਸ਼ਰ, ਥਾਣੇਦਾਰ ਲਾਭ ਸਿੰਘ, ਜਿੰਦਰ ਸਿੰਘ ਖ਼ਾਨਪੁਰ, ਰਾਜਾ ਮੈਂਬਰ ਗਾਲਿਬ, ਮਿਸਤਰੀ ਦਰਸ਼ਨ ਸਿੰਘ ਲੁਧਿਆਣਾ, ਹਰਬੰਸ ਸਿੰਘ ਦਾਦ, ਗੋਬਿੰਦ ਸਿੰਘ ਾ, ਨਿਰਭੈ ਸਿੰਘ ਧਾਂਦਰਾ, ਸਤਪਾਲ ਸਿੰਘ ਪ੍ਰਤਾਪ ਪੁਰਾ, ਕਮਲ ਸਿੰਘ ਤਲਵਾੜਾ, ਗੁਰਵਿੰਦਰ ਸਿੰਘ ਰੌਂਤਾ ਆਦਿ ਸੰਗਤਾਂ ਨੇ ਪੱੁਜ ਕੇ ਲਾਹਾ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕੈਂਪ <br/> ਅਗਲੀ ਖ਼ਬਰ ਇੰਡੀਅਨ ਡਾਕਟਰ ਫ਼ਾਰ ਪੀਸ ਐਂਡ ਡਿਵੈਲਪਮੈਂਟ ਤੇ ਤਾਲਮੇਲ ਪੈਰਾ ਮੈਡੀਕਲ ਪੰਜਾਬ ਵਲੋਂ ਗੋਸ਼ਟੀ ਕਰਵਾਈ <br/>
Ad Position 24