16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਖੇਤਰੀ ਕਾਨਫ਼ਰੰਸ 'ਅਵਨਿਤ-2026' ਦਾ ਸਫ਼ਲਤਾ ਪੂਰਵਕ ਆਯੋਜਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਕਟ 321-ਐਫ ਨੇ ਲਾਇਨਜ਼ ਭਵਨ ਵਿਖੇ ਇਕ ਵਿਸ਼ਾਲ ਖੇਤਰੀ ਕਾਨਫ਼ਰੰਸ ਅਵਨਿਤ-2026 ਦਾ ਆਯੋਜਨ ਕੀਤਾ | ਲਾਇਨਜ਼ ਕਲੱਬ ਮੋਗਾ ਰਾਇਲ ਦੇ ਮੈਂਬਰਾਂ ਨੇ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਨਵੀਨ ਸਿੰਗਲਾ, ਕੈਬਨਿਟ ਮੈਂਬਰ ਸੰਜੀਵ ਸ਼ਰਮਾ, ਮੈਂਬਰ ਸੁਰਿੰਦਰ ਸਿੰਗਲਾ ਅਤੇ ਕੈਬਨਿਟ ਮੈਂਬਰ ਅਮਨ ਸ਼ਰਮਾ ਨੂੰ ਸਾਲ ਭਰ ਦੇ ਸਭ ਤੋਂ ਵਧੀਆ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਕਲੱਬ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਵਿਚ ਅੰਮਿ੍ਤਪਾਲ ਸਿੰਘ ਜੰਡੂ ਜ਼ਿਲ੍ਹਾ ਗਵਰਨਰ ਮੁੱਖ ਮਹਿਮਾਨ ਸਨ | ਉਨ੍ਹਾਂ ਆਪਣੇ ਸੰਬੋਧਨ ਵਿਚ ਲਾਇਨਜ਼ ਕਲੱਬ ਮੋਗਾ ਰਾਇਲ ਦੀ ਪ੍ਰਸ਼ੰਸਾ ਕੀਤੀ | ਇਹ ਕਾਨਫ਼ਰੰਸ ਰੀਜਨ ਚੇਅਰਮੈਨ ਅਸ਼ੀਸ਼ ਸ਼ਰਮਾ ਦੀ ਅਗਵਾਈ ਹੇਠ ਸਫਲਤਾ ਪੂਰਵਕ ਕੀਤੀ ਗਈ | ਉਨ੍ਹਾਂ ਕਲੱਬ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ | ਆਪਣੇ ਸੰਬੋਧਨ ਵਿਚ ਨਵੀਨ ਸਿੰਗਲਾ ਨੇ ਕਿਹਾ ਕਿ ਕਲੱਬ ਭਵਿੱਖ ਵਿਚ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿਚ ਨਵੇਂ ਪ੍ਰੋਜੈਕਟ ਸ਼ੁਰੂ ਕਰਦਾ ਰਹੇਗਾ | ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਇਹ ਪ੍ਰੋਗਰਾਮ ਸਮਾਜ ਸੇਵਾ, ਏਕਤਾ ਤੇ ਮਨੁੱਖਤਾ ਦੀ ਭਾਵਨਾ ਨੂੰ ਸਮਰਪਿਤ ਇਕ ਪ੍ਰੇਰਨਾਦਾਇਕ ਸਮਾਗਮ ਸੀ |

Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਹਨੂੰਮਾਨ ਜੈਅੰਤੀ ਮੌਕੇ ਮੰਦਰ 'ਚ ਟੇਕਿਆ ਮੱਥਾ <br/> ਅਗਲੀ ਖ਼ਬਰ ਮੌਸਮ 'ਚ ਤਬਦੀਲੀ ਤੇ ਨਮੀ ਕਾਰਨ ਮੱਛਰਾਂ ਦੀ ਭਰਮਾਰ ਨੇ ਵਧਾਇਆ ਬਿਮਾਰੀਆਂ ਫੈਲਣ ਦਾ ਖ਼ਤਰਾ <br/>
Ad Position 24