16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੀ.ਕੇ.ਯੂ. ਪੰਜਾਬ ਦੀ ਅਹਿਮ ਬੈਠਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਕੋਟ ਈਸੇ ਖਾਂ, 5 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਵਿਸ਼ੇਸ਼ ਬੈਠਕ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਛਾਉਣੀ ਨਿਹੰਗ ਸਿੰਘਾਂ ਵਿਖੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਦੀ ਕਾਰਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਨੇ ਚਲਾਈ | ਬੈਠਕ 'ਚ ਯੂਨੀਅਨ ਦੇ ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ ਤੇ ਕੋਰ ਕਮੇਟੀ ਮੈਂਬਰ ਸੂਰਤ ਸਿੰਘ ਬਹਿਰਾਮ ਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਬੈਠਕ ਦੌਰਾਨ ਕਿਸਾਨੀ ਨਾਲ ਸੰਬੰਧਿਤ ਦਰਪੇਸ਼ ਮੁਸ਼ਕਲਾਂ ਸਬੰਧੀ ਵੱਖ-ਵੱਖ ਆਗੂਆਂ ਵਲੋਂ ਵਿਚਾਰ ਸਾਂਝੇ ਕੀਤੇ ਗਏ | ਵਿਸ਼ੇਸ਼ ਤੌਰ 'ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਹੁਣ ਹੋਈ ਬੇਮੌਸਮੀ ਬਾਰਸ਼ ਤੇ ਗੜੇਮਾਰੀ ਨੇ ਕਈ ਥਾਵਾਂ 'ਤੇ ਕਣਕ, ਸਬਜ਼ੀਆਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ | ਆਗੂਆਂ ਨੇ ਕਿਹਾ ਕਿ ਪਿਛਲੀ ਝੋਨੇ ਦੀ ਫ਼ਸਲ ਦੇ ਵੀ ਝਾੜ ਘੱਟ ਹੋਏ ਸਨ ਤੇ ਹੁਣ ਹਾਲ 'ਚ ਹੀ ਆਲੂਆਂ ਦੀ ਫ਼ਸਲ ਦਾ ਵੀ ਮੰਦਾ ਹਾਲ ਰਿਹਾ | ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਨੂੰ ਕਿਸਾਨਾਂ ਦੀ ਬੇਨਤੀ ਹੈ ਕਿ ਕਣਕ ਦੀ ਫ਼ਸਲ ਦੀ ਕਟਾਈ ਦਾ ਸਮਾਂ ਸੀ ਤੇ ਹੁਣ ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਬਿਆਨਬਾਜ਼ੀਆਂ ਤੱਕ ਸਰਕਾਰ ਸੀਮਤ ਨਾ ਰਹੇ ਤੇ ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ੇ ਜਾਰੀ ਕੀਤੇ ਜਾਣ | ਬੈਠਕ ਮੌਕੇ ਹਰਬੰਸ ਸਿੰਘ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ, ਸੁਰਜੀਤ ਸਿੰਘ ਰੰਧਾਵਾ ਪ੍ਰਚਾਰ ਸਕੱਤਰ, ਸੂਰਤ ਸਿੰਘ ਕੋਰ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਵਿਰਕ ਜ਼ਿਲ੍ਹਾ ਮੀਤ ਪ੍ਰਧਾਨ, ਬਲਵੀਰ ਸਿੰਘ ਮਾਨ, ਗੁਰਨੇਕ ਸਿੰਘ ਪ੍ਰਧਾਨ ਦੌਲਤਪੁਰਾ, ਬਲਵਿੰਦਰ ਸਿੰਘ ਪ੍ਰਧਾਨ ਚੂਹੜ ਚੱਕ, ਦਰਸ਼ਨ ਸਿੰਘ ਚੂਹੜ ਚੱਕ, ਗੁਰਮੀਤ ਸਿੰਘ ਚੂਹੜ ਚੱਕ, ਮੋਹਨ ਸਿੰਘ ਬਾਕਰਵਾਲਾ, ਗੁਰਨਾਮ ਸਿੰਘ ਬਾਕਰਵਾਲਾ, ਬੂਟਾ ਸਿੰਘ, ਨਸੀਬ ਸਿੰਘ, ਪ੍ਰਭਜੋਤ ਸਿੰਘ ਵਿਰਕ, ਸਾਰਜ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਲਾਲਜੀਤ ਸਿੰਘ, ਹਰਮਨਦੀਪ ਸਿੰਘ, ਬੀਰ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ ਧਾਲੀਵਾਲ, ਸੁਰਜੀਤ ਸਿੰਘ ਵਿਰਕ, ਬਲਵੀਰ ਸਿੰਘ ਬਹਿਰਾਮ ਕੇ, ਰਾਮ ਸਿੰਘ ਜਾਨੀਆ, ਅਜਮੇਰ ਸਿੰਘ ਵਿਰਕ, ਡਾ. ਸੁਰਜੀਤ ਸਿੰਘ ਰਾਮਗੜ੍ਹ, ਦਵਿੰਦਰ ਸਿੰਘ ਕੋਟ, ਮਹਿਲ ਸਿੰਘ, ਯੁਵਰਾਜ ਸਿੰਘ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਰਵੀ ਗੁਲਾਟੀ ਕੋਟ, ਮਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ 1158 ਸਹਾਇਕ ਪ੍ਰੋਫੈਸਰ ਫ਼ਰੰਟ ਦੇ ਆਗੂਆਂ ਨੂੰ ਥਾਣੇ ਡੱਕਿਆ ਭਰਾਤਰੀ ਜਥ... ਅਗਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਦੀ ਵਿਦਿਆਰਥਣ ਦੀ ਜਵਾਹਰ ਨਵੋਦਿਆ ਸਕੂਲ ਲਈ ਚੋਣ <br/>
Ad Position 24