27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨੰਬਰਦਾਰ ਐਸੋਸੀਏਸ਼ਨ (169) ਗਾਲਿਬ ਵਲੋਂ ਮੰਗਾਂ ਨੂੰ ਲੈ ਕੇ ਐਸ.ਡੀ.ਐਮ. ਬਾਘਾ ਪੁਰਾਣਾ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 07-04-2026
ਬਾਘਾ ਪੁਰਾਣਾ, 6 ਅਪ੍ਰੈਲ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਖੇ ਨੰਬਰਦਾਰ ਐਸੋਸੀਏਸ਼ਨ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਨੰਬਰਦਾਰ ਐਸੋਸੀਏਸ਼ਨ ਵਲੋਂ ਆਪਣੇ ਉਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਤੇ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪੇ ਜਾਣਗੇ, ਤਾਂ ਜੋ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਸਰਕਾਰ ਤੱਕ ਪਹੁੰਚ ਸਕਣ | ਇਸ ਦੇ ਤਹਿਤ ਬਾਘਾ ਪੁਰਾਣਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ, ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ ਚੰਦ ਨਵਾਂ ਐਗਜ਼ੈਕਟਿਵ ਮੈਂਬਰ ਪੰਜਾਬ ਤਹਿਸੀਲ ਪ੍ਰਧਾਨ, ਜਗਰੂਪ ਸਿੰਘ ਲੰਗੇਆਣਾ, ਸਾਧੂ ਰਾਮ ਸ਼ਰਮਾ ਪੈੱ੍ਰਸ ਸਕੱਤਰ ਦੀ ਅਗਵਾਈ 'ਚ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ ਗਿਆ | ਨੰਬਰਦਾਰਾਂ ਨੇ ਮੰਗ ਕੀਤੀ ਕਿ ਨੰਬਰਦਾਰੀ ਦੀ ਜੱਦੀ ਪੁਸ਼ਤੀ ਨੂੰ ਯਕੀਨੀ ਬਣਾਇਆ ਜਾਵੇ ਤੇ ਸਰਬਰ੍ਹਾ ਨੰਬਰਦਾਰੀ ਦੀ ਮਿਆਦ 5 ਸਾਲ ਕੀਤੀ ਜਾਵੇ | ਇਸ ਤੋਂ ਇਲਾਵਾ ਮਾਣ ਭੱਤੇ ਵਿਚ ਵਾਧਾ ਕਰਦੇ ਹੋਏ ਹਰਿਆਣਾ ਸਰਕਾਰ ਦੇ ਤਰਜ਼ 'ਤੇ ਭੱਤਾ ਦਿੱਤਾ ਜਾਵੇ | ਇਸ ਮੌਕੇ ਸੋਨੀ ਘੋਲੀਆ, ਇਕੱਤਰ ਸਿੰਘ ਲਧਾਈ ਕੇ, ਰਣਜੀਤ ਸਿੰਘ ਚੰਨੂਵਾਲਾ, ਪਿਆਰਾ ਸਿੰਘ, ਬੁੱਧ ਸਿੰਘ ਵਾਲਾ, ਗੁਰਮੀਤ ਸਿੰਘ ਘੋਲੀਆ, ਬੰਤ ਸਿੰਘ ਘੋਲੀਆ, ਸੁਖਦੀਪ ਸਿੰਘ ਚੰਦ ਨਵਾ, ਜੀਤ ਸਿੰਘ ਸੰਗਤਪੁਰਾ, ਬਿੰਦਰ ਸਿੰਘ ਡੇਮਰੂ, ਮੇਜਰ ਸਿੰਘ ਭਲੂਰ, ਕੁਲਵੰਤ ਸਿੰਘ, ਹਰਦੇਵ ਸਿੰਘ, ਗੰਗਾ ਸਿੰਘ, ਸੁਖਦੀਪ ਸਿੰਘ ਸਮਾਧ ਭਾਈ, ਬਲਵਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਬਾਘਾਪੁਰਾਣਾ, ਮਲਕੀਤ ਸਿੰਘ ਚੋਦਰੀਵਾਲਾ, ਦਰਸ਼ਨ ਸਿੰਘ, ਤਰਸੇਮ ਸਿੰਘ, ਜੈਮਲ ਵਾਲਾ, ਗੁਰਪ੍ਰੀਤ ਸਿੰਘ ਰੋਡੇ, ਮਲਕੀਤ ਸਿੰਘ ਆਲਮ ਵਾਲਾ, ਸੁਖਮੰਦਰ ਸਿੰਘ ਰਾਜੇਆਣਾ, ਲਖਵੀਰ ਸਿੰਘ ਸੰਗਤਪੁਰਾ, ਪ੍ਰੇਮਜੀਤ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਸ਼ੀਰਵਾਦ ਸਕੀਮ 'ਚੋਂ ਸ਼ਹੀਦ ਫ਼ੌਜੀਆਂ ਦੀਆਂ 65 ਹਜ਼ਾਰ ਪਤਨੀਆਂ ਨੂੰ ਬਾਹਰ ਕੱਢਣਾ ਮੰਦਭਾਗਾ-ਹਰੀ ਸਿੰਘ ਖਾਈ ਅਗਲੀ ਖ਼ਬਰ ਕਈ ਪਰਿਵਾਰ ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਿਲ
Ad Position 24