27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਡਿਪਲੋਮਾ ਇਨ ਐਗਰੀਕਲਚਰ ਐਕਸਟੈਨਸ਼ਨ ਸਰਵਿਸਿਜ਼ ਫ਼ਾਰ ਇਨਪੁੱਟ ਡੀਲਰਜ਼ ਦੇ ਤੀਸਰੇ ਬੈਚ ਲਈ 15 ਤੱਕ ਬਿਨੈ ਪੱਤਰਾਂ ਦੀ ਮੰਗ-ਡਾ. ਅੰਮਿ੍ਤਪਾਲ ਸਿੰਘ <br/>

Ad Position 21
No active advertisement
ਅਜੀਤ ਡੈਸਕ 07-04-2026
ਮੋਗਾ, 6 ਅਪ੍ਰੈਲ (ਜਸਪਾਲ ਸਿੰਘ ਬੱਬੀ)-ਡਾ. ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਖਾਦ, ਬੀਜ ਤੇ ਦਵਾਈਆਂ ਸਬੰਧੀ ਕਾਰੋਬਾਰ ਕਰਨ ਲਈ ਖੇਤੀਬਾੜੀ ਵਿਭਾਗ ਪਾਸੋਂ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ, ਇਹ ਲਾਇਸੰਸ ਲੈਣ ਲਈ ਬਿਨੈਕਾਰ ਕੋਲ ਡਿਪਲੋਮਾ ਇਨ ਐਗਰੀਕਲਚਰ ਸਰਵਿਸਿਜ਼ ਦਾ ਹੋਣਾ ਜ਼ਰੂਰੀ ਹੈ | ਇਹ ਡਿਪਲੋਮਾ ਕਰਨ ਵਾਸਤੇ ਮੌਜੂਦਾ ਖੇਤੀਬਾੜੀ ਡੀਲਰ, ਸਹਿਕਾਰੀ ਸਭਾਵਾਂ ਦਾ ਸਟਾਫ਼ ਤੇ ਬੇਰੁਜ਼ਗਾਰ ਵਿਅਕਤੀ 15 ਅਪ੍ਰੈਲ ਤੱਕ ਬਿਨੈ ਪੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਕੋਲ ਦੇ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਡਿਪਲੋਮਾ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰ ਐਕਸਟੈਨਸ਼ਨ ਮੈਨੇਜਮੈਂਟ, ਹੈਦਰਾਬਾਦ ਦੁਆਰਾ ਆਤਮਾ ਸਕੀਮ ਅਧੀਨ ਵੱਖ-ਵੱਖ ਸਥਾਨਿਕ ਸੰਸਥਾਵਾਂ ਦੇ ਜ਼ਰੀਏ ਕਰਵਾਇਆ ਜਾ ਰਿਹਾ ਹੈ | ਇਹ ਡਿਪਲੋਮਾ ਕਰਨ ਉਪਰੰਤ ਵਿਅਕਤੀ ਆਪਣਾ ਕਾਰੋਬਾਰ ਖ਼ੁਦ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਬੈਚ ਵਿਚ ਸਿਰਫ਼ 40 ਸੀਟਾਂ ਹੀ ਹਨ ਤੇ ਇਸ 'ਚ ਦਾਖ਼ਲਾ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਅਧਾਰ 'ਤੇ ਹੋਵੇਗਾ | ਇਸ ਮੌਕੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ 48 ਦਿਨਾਂ ਦੀ ਮਿਆਦ ਦਾ ਹੈ, ਜਿਸ 'ਚ ਕਲਾਸ ਪ੍ਰਤੀ ਹਫ਼ਤੇ, ਹਰ ਸਨਿਚਰਵਾਰ ਜਾਂ ਐਤਵਾਰ ਨੂੰ ਆਯੋਜਿਤ ਕੀਤੀ ਜਾਂਦੀ ਹੈ ਅਤੇ ਇਸ ਪ੍ਰੋਗਰਾਮ ਅਧੀਨ ਅਪਲਾਈ ਕਰਨ ਦੀ ਆਖ਼ਰੀ ਮਿਤੀ 15 ਅਪ੍ਰੈਲ 2026 ਹੈ ਤੇ ਚਾਹਵਾਨ ਵਿਅਕਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਦੇ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਰੇਗਾਬਲਿਨ 300 ਐਮ.ਜੀ. ਦੇ ਕੈਪਸੂਲ ਦੀ ਸੇਲ 'ਤੇ ਪਾਬੰਦੀ <br/> ਅਗਲੀ ਖ਼ਬਰ ਮਾਰਕੀਟ ਕਮੇਟੀ ਵਲੋਂ ਕਰਵਾਈ ਮੰਡੀਆਂ ਦੀ ਸਫ਼ਾਈ <br/>
Ad Position 24