ਧਰਮਕੋਟ, 7 ਅਪ੍ਰੈਲ (ਪਰਮਜੀਤ ਸਿੰਘ)-ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਧਰਮਕੋਟ ਵਲੋਂ ਸ਼ੂਗਰ ਚੈਕਅੱਪ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ | ਕੈਂਪ 'ਚ ਡਾ. ਸੁਰਿੰਦਰਪਾਲ ਜੁਨੇਜਾ ਦੇ ਵਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਵੈਦ ਸ੍ਰੀ ਜੈ ਭਗਵਾਨ ਜੀ ਸਿੱਧਵਾਂ ਬੇਟ ਵਾਲਿਆਂ ਨੇ ਅੱਖਾਂ ਦੀ ਦਵਾਈ ਮੁਫ਼ਤ ਦਿੱਤੀ | ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਸਤਵਿੰਦਰ ਸਿੰਘ ਨੀਟਾ ਵਲੋਂ ਸ਼ਹੀਦ ਭਗਤ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ | ਇਸ ਮੌਕੇ ਮਾਸਟਰ ਪ੍ਰੇਮ ਸਿੰਘ, ਮਾਸਟਰ ਗੋਪਾਲ ਕਿ੍ਸ਼ਨ ਕੌੜਾ, ਸਤੀਸ਼ ਕੁਮਾਰ ਪੱਪੂ, ਰਾਮ ਖਿਲਾਵਨ, ਫੋਰਮੈਨ ਸਤਵਿੰਦਰ ਸਿੰਘ ਨੀਟਾ, ਮਾਸਟਰ ਮੋਹਿਤ ਕੁਮਾਰ, ਸੰਪੰਨ ਗੁਪਤਾ, ਅਮਨਦੀਪ ਵਰਮਾ, ਜੀਵਨ ਜੈਦਕਾ, ਰਾਮ ਕਿ੍ਸ਼ਨ, ਨਾਇਬ ਸਿੰਘ ਪਟਵਾਰੀ, ਬਲਕਾਰ ਸਿੰਘ ਛਾਬੜਾ, ਡਾਕਟਰ ਸੁਰਿੰਦਰ ਪਾਲ ਜੁਨੇਜਾ, ਨਰਿੰਦਰ ਗਰੋਵਰ, ਸੂਬਾ ਸਿੰਘ, ਬਾਬਾ ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |