ਮੋਗਾ, 7 ਅਪ੍ਰੈਲ (ਅਸ਼ੋਕ ਬਾਂਸਲ)-ਮਥੁਰਾ ਪੁਰੀ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਚ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਮੰਦਿਰ ਦੇ ਸੰਸਥਾਪਕ ਪਵਨ ਕੁਮਾਰ ਚਾਵਲਾ ਵਲੋਂ ਕੀਤੀ ਗਈ | ਸਮਾਗਮ ਦੌਰਾਨ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਰੇਸ਼ ਬੋਹਤ ਨੇ ਮੰਦਿਰ ਕਮੇਟੀ ਦੇ ਸੰਸਥਾਪਕ ਪਵਨ ਚਾਵਲਾ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ | ਇਸ ਜਾਗਰਨ ਵਿਚ ਪ੍ਰਸਿੱਧ ਗਾਇਕ ਮੁਕੇਸ਼ ਕੁਮਾਰ ਨੇ ਆਪਣੇ ਭਜਨਾਂ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਬਾਬਾ ਜੀ ਦੀ ਭਗਤੀ ਨਾਲ ਜੋੜਿਆ | ਇਸ ਮੌਕੇ ਰਾਜੀਵ ਤਾਗੜੀ ,ਚਮਨ ਲਾਲ, ਮਨੋਜ ਮਿੱਢਾ, ਸੰਜੇ ਅਗਰਵਾਲ, ਅਸ਼ਵਨੀ ਗੁਪਤਾ, ਪ੍ਰਵੀਨ ਕਲਿਆਣ, ਰਾਕੇਸ਼ ਚਾਵਲਾ, ਵਿਨੋਦ ਚਾਵਲਾ, ਪਵਨ ਚਾਵਲਾ, ਸੋਨੰੂ ਢੀਂਗਰਾ, ਸਾਹਿਲ ਤੇ ਨਿਤਯਮ ਚਾਵਲਾ ਆਦਿ ਹਾਜ਼ਰ ਸਨ |