ਕਿਸ਼ਨਪੁਰਾ ਕਲਾਂ, 8 ਅਪ੍ਰੈਲ (ਅਮੋਲਕ ਸਿੰਘ ਕਲਸੀ)-ਕਿਸ਼ਨਪੁਰਾ ਕਲਾਂ ਤੋਂ ਕਰੀਬ 7 ਕਿੱਲੋਮੀਟਰ ਦੂਰ ਪਿੰਡ ਜੀਂਦੜਾ ਵਿਖੇ ਸਥਿਤ ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੀ ਵਿੱਦਿਅਕ ਸੰਸਥਾ ਆਪਣੇ ਕਰੀਬ 25 ਸਾਲਾਂ ਦੇ ਅਰਸੇ ਦੌਰਾਨ ਹੀ ਕਈ ਪ੍ਰਾਪਤੀਆਂ ਕੀਤੀਆਂ ਹਨ | ਸੰਤ ਬਾਬਾ ਕਾਰਜ ਸਿੰਘ ਦੀ ਸਰਪ੍ਰਸਤੀ ਹੇਠ ਚੇਅਰਮੈਨ ਜਸਵੰਤ ਸਿੰਘ ਭੁੱਲਰ ਤੇ ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਤੇ ਪਿ੍ੰਸੀਪਲ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀ ਹੈ | ਇਸ ਵਿੱਦਿਅਕ ਸੰਸਥਾ ਦੇ ਬੋਰਡ ਤੇ ਸਕੂਲੀ ਨਤੀਜੇ ਖੇਡਾਂ ਤੇ ਗੁਰਮਤਿ ਮੁਕਾਬਲਿਆਂ ਦੇ ਨਤੀਜਿਆਂ ਨੂੰ ਫਰੋਲਦਿਆਂ ਪਤਾ ਲੱਗਦਾ ਹੈ ਕਿ ਇਹ ਵਿੱਦਿਅਕ ਸੰਸਥਾ ਪ੍ਰਾਪਤੀਆਂ ਅਸਮਾਨ ਨੂੰ ਛੋਹ ਕੇ ਹਲਕੇ ਦੇ ਲੋਕਾਂ ਦੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ | ਸਕੂਲ ਦੀ ਹਵਾਦਾਰ ਕਮਰਿਆਂ ਵਾਲੀ ਵਿਸ਼ਾਲ ਇਮਾਰਤ 15 ਬੱਸਾਂ ਟਰਾਂਸਪੋਰਟ, ਸਾਇੰਸ ਲੈਬ, ਗਿਆਨ ਭਰਪੂਰ ਕਿਤਾਬਾਂ ਦੀ ਲਾਇਬ੍ਰੇਰੀ ਕੰਪਿਊਟਰ ਲੈਬ ਲਾਈਵ ਪੀਣ ਵਾਲੇ ਪਾਣੀ ਲਈ ਚਾਰ ਵਾਟਰ ਕੂਲਰ ਆਦਿ ਸਹੂਲਤਾਂ ਮੌਜੂਦ ਹਨ | ਵਿੱਦਿਅਕ ਖੇਤਰ ਵੱਲ ਨਜ਼ਰ ਮਾਰੀਏ ਤਾਂ ਬੋਰਡ ਦੀਆਂ ਕਲਾਸਾਂ 'ਚੋਂ ਇਸ ਵਿੱਦਿਅਕ ਸੰਸਥਾ ਦੇ ਬੱਚਿਆਂ ਨੇ ਮੈਰਿਟ 'ਚ ਮੱਲਾਂ ਮਾਰੀਆਂ ਹਨ | ਪੰਜਾਬ ਦੀਆਂ 18 ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਹੈਰਾਨੀਜਨਕ ਤੱਤ ਸਾਹਮਣੇ ਆਏ ਹਨ | ਖੇਡਾਂ ਤੇ ਗੁਰਮਤਿ ਮੁਕਾਬਲਿਆਂ 'ਚ ਵੀ ਇਸ ਅਵਸਥਾ ਦੇ ਬੱਚਿਆਂ ਨੇ ਪੰਜਾਬ ਪੱਧਰ ਤੱਕ ਜਿੱਤਾਂ ਪ੍ਰਾਪਤ ਕੀਤੀਆਂ ਹਨ | ਸਕੂਲ ਦਾ ਮੁੱਖ ਉਦੇਸ਼ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਬੱਚਿਆਂ ਦੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਹੈ | ਮੁੱਖ ਪ੍ਰਬੰਧਕ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਦੇ ਸਹਿਯੋਗ ਸਦਕਾ ਪਿ੍ੰਸੀਪਲ ਮਨਦੀਪ ਕੌਰ ਸਕੂਲ ਦੇ ਬੱਚਿਆਂ ਨੂੰ ਫ਼ੌਲਾਦੀ ਰਾਹਾਂ 'ਤੇ ਤੁਰਨਾ ਸਿਖਾ ਰਹੇ ਹਨ | ਜਿਸ ਸਦਕਾ ਇਹ ਵਿੱਦਿਅਕ ਸੰਸਥਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਕੇ