08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਾਤਾ ਗੁਰਚਰਨ ਕੌਰ ਬਰਾੜ ਚੀਦਾ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਮਾਤਾ ਗੁਰਚਰਨ ਕੌਰ ਬਰਾੜ ਚੀਦਾ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਵੱਡੀ ਗਿਣਤੀ 'ਚ ਹਾਜ਼ਰ ਸੰਗਤ ਦਾ ਇਕੱਠ (ਇੰਨਸੈਟ ਮਾਤਾ ਗੁਰਚਰਨ ਕੌਰ ਬਰਾੜ) | ਤਸਵੀਰਾਂ : ਜਗਰੂਪ ਸਿੰਘ ਮਠਾੜੂ <br/> 09-04-2026
ਠੱਠੀ ਭਾਈ, 8 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਚੀਦਾ ਦੇ ਸੀਨੀਅਰ ਅਕਾਲੀ ਆਗੂ ਬੋਹੜ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ, ਆੜ੍ਹਤੀ ਬੂਟਾ ਸਿੰਘ ਬਰਾੜ, ਅਮਰੀਕ ਸਿੰਘ ਬਰਾੜ ਤੇ ਨਿਰਮਲ ਸਿੰਘ ਬਰਾੜ ਦੀ ਚਾਚੀ ਮਾਤਾ ਗੁਰਚਰਨ ਕੌਰ ਧਰਮ ਪਤਨੀ ਸਵ: ਬਾਬੂ ਸਿੰਘ ਬਰਾੜ ਜੋ ਬੀਤੇ ਦਿਨੀਂ ਸਦੀਂਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਚੀਦਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਭੋਗ ਮੌਕੇ ਭਾਈ ਰਵਿੰਦਰ ਸਿੰਘ ਜੰਡ ਵਾਲਾ ਦੇ ਜਥੇ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ | ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ, ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਜਥੇਦਾਰ ਹਰਮੇਲ ਸਿੰਘ ਮੌੜ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਸਪੁੱਤਰ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਤੇ ਬਲਾਕ ਪੰਚਾਇਤ ਸੰਮਤੀ ਬਾਘਾ ਪੁਰਾਣਾ ਦੇ ਚੇਅਰਮੈਨ ਗੁਰਚਰਨ ਸਿੰਘ ਚੀਦਾ ਨੇ ਮਾਤਾ ਗੁਰਚਰਨ ਕੌਰ ਦੇ ਸਮੁੱਚੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਸ਼ਿੰਦਾ ਠੱਠੀ ਭਾਈ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਮਹੰਤ ਕਮਲਜੀਤ ਸਿੰਘ ਸ਼ਾਸਤਰੀ ਡੇਰਾ ਭੋਰੇ ਵਾਲਾ ਸੁਖਾਨੰਦ, ਗਿਆਨੀ ਸੁਖਦੇਵ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਦਾ, ਡਾ. ਸੁਖਮੰਦਰ ਸਿੰਘ ਪੰਚ ਚੀਦਾ, ਜਥੇਦਾਰ ਆਤਮਾ ਸਿੰਘ ਚੀਦਾ, ਹਜੂਰੀ ਗ੍ਰੰਥੀ ਗਿਆਨੀ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਚੀਮਾ ਠੱਠੀ ਭਾਈ, ਗੁਰਤੇਜ ਸਿੰਘ ਕਿੰਗਰਾ ਠੱਠੀ ਭਾਈ ਪ੍ਰਧਾਨ ਕਿਸਾਨ ਯੂਨੀਅਨ, ਸਤਨਾਮ ਸਿੰਘ ਨੰਬਰਦਾਰ ਦੱਲੂਵਾਲਾ, ਗਮਦੂਰ ਸਿੰਘ ਬਰਾੜ ਢੁੱਡੀਕੇ, ਨਾਹਰ ਸਿੰਘ ਸਰਪੰਚ ਚੀਦਾ, ਮਾਸਟਰ ਮੱਖਣ ਸਿੰਘ ਸੁਖਾਨੰਦ, ਕਲੱਬ ਪ੍ਰਧਾਨ ਵਿੱਕੀ ਸੁਖਾਨੰਦ, ਬਹਾਦਰ ਸਿੰਘ ਪਟਵਾਰੀ ਚੀਦਾ, ਭੁਪਿੰਦਰ ਸਿੰਘ ਸੇਲਜ਼ਮੈਨ, ਸੁਖਦਰਸ਼ਨ ਸਿੰਘ ਸੇਲਜ਼ਮੈਨ ਸਹਿਕਾਰੀ ਸਭਾ ਸੁਖਾਨੰਦ, ਜਗਵਿੰਦਰ ਕੁਮਾਰ ਠੱਠੀ ਭਾਈ ਪੰਪ ਵਾਲੇ, ਮਾਸਟਰ ਬੱਗੜ ਸਿੰਘ ਖੋਖਰ ਠੱਠੀ ਭਾਈ, ਅਮਰਜੀਤ ਸਿੰਘ ਸਾਬਕਾ ਸਰਪੰਚ ਚੀਦਾ, ਹਰਬੰਸ ਸਿੰਘ ਪਟਵਾਰੀ, ਪ੍ਰਧਾਨ ਅੰਗਰੇਜ਼ ਸਿੰਘ ਬਰਾੜ ਆੜ੍ਹਤੀਆ ਸੁਖਾਨੰਦ, ਚਰਨਜੀਤ ਸਿੰਘ ਸਿੱਧੂ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਾਨੰਦ, ਇਕਬਾਲ ਸਿੰਘ ਵਾਲੀਆ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਵਿੱਦਿਅਕ ਸਕੂਲ ਜੀਂਦੜਾ
Ad Position 24