ਬਾਘਾ ਪੁਰਾਣਾ, 8 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਸ਼ਹਿਰ 'ਚ ਸਥਿਤ ਈਦਗਾਹ 'ਚ ਜ਼ਿਲ੍ਹਾ ਮੋਗਾ ਦੀਆਂ ਮੁਸਲਿਮ ਫ਼ਰੰਟ ਕਮੇਟੀਆਂ ਦੀ ਮੀਟਿੰਗ ਪ੍ਰਧਾਨ ਮੇਹਰ ਦੀਨ ਰਾਜੇਆਣਾ ਤੇ ਚੇਅਰਮੈਨ ਮੁਸ਼ਤਾਕ ਅਲੀ ਚੰਨੂਵਾਲਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਦਿਆਂ ਜ਼ਿਲ੍ਹੇ ਅੰਦਰ ਕਬਰਸਤਾਨਾਂ ਦੀਆਂ ਚਾਰ ਦੀਵਾਰੀਆਂ, ਉਨ੍ਹਾਂ ਨੂੰ ਜਾਂਦੇ ਰਸਤੇ, ਪਾਣੀ ਤੇ ਛਾਂ ਲਈ ਸ਼ੈੱਡਾਂ ਦੇ ਪ੍ਰਬੰਧ ਬਾਰੇ ਗੱਲਬਾਤ ਕੀਤੀ ਗਈ | ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਸੰਬੰਧੀ ਵੀ ਚਰਚਾ ਕੀਤੀ ਗਈ | ਇਸ ਮੌਕੇ ਮੁਸਲਿਮ ਫ਼ਰੰਟ ਸਟੇਟ ਬਾਡੀ ਦੇ ਚੇਅਰਮੈਨ ਡਾ. ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ, ਸਟੇਟ ਬਾਡੀ ਕੈਸ਼ੀਅਰ ਹਾਜੀ ਜਨਾਬ ਨੂਰ ਮੁਹੰਮਦ ਲੰਡੇ, ਜ਼ਿਲ੍ਹਾ ਪ੍ਰਧਾਨ ਜੀਵਨ ਖਾ ਮਨਾਵਾਂ, ਜ਼ਿਲ੍ਹਾ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ, ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਮੁਹੰਮਦ ਵਿੱਕੀ ਲੰਡੇ, ਅਕਬਰ ਚੜਿੱਕ ਸਹਾਇਕ ਕੈਸ਼ੀਅਰ ਮੋਗਾ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ ਇਕਾਈ ਬਾਘਾ ਪੁਰਾਣਾ, ਸੈਕਟਰੀ ਯੂਸਫ਼ ਵੈਰੋਕੇ, ਇਕਬਾਲ ਖਾਂ ਸਮਾਧ ਭਾਈ ਕੈਸ਼ੀਅਰ ਬਾਘਾ ਪੁਰਾਣਾ, ਸਲੀਮ ਦੀਨ ਨੱਥੂ ਆਲਾ ਪੈੱ੍ਰਸ ਸਕੱਤਰ, ਜਗਸੀਰ ਖਾਂ ਲੰਗੇਆਣਾ ਜਥੇਬੰਧਕ ਸਕੱਤਰ, ਭੋਲਾ ਖਾਂ ਬਾਘਾ ਪੁਰਾਣਾ ਸੀਨੀਅਰ ਮੈਂਬਰ, ਬਲਜੀਤ ਖਾਂ ਲੰਗੇਆਣਾ ਮੈਂਬਰ, ਸ਼ਹਿਜ਼ਾਦ ਖਾਂ ਕਾਲੇਕੇ, ਸਿਕੰਦਰ ਦੀਨ ਆਦਿ ਮੈਂਬਰ ਹਾਜ਼ਰ ਸਨ |