08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀ.ਕੇ.ਯੂ. ਲੱਖੋਵਾਲ ਵਲੋਂ ਮੋਗਾ ਦੀ ਮਹਾਂ ਕਿਸਾਨ ਰੈਲੀ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-04-2026
ਬਾਘਾ ਪੁਰਾਣਾ, 8 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੋਗਾ ਵਿਖੇ ਹੋਣ ਜਾ ਰਹੀ ਮਹਾਂ ਕਿਸਾਨ ਰੈਲੀ ਸਬੰਧੀ ਪਿੰਡ ਮਾਣੂੰਕੇ ਵਿਖੇ ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਰਵਿੰਦਰ ਸਿੰਘ ਭੋਲਾ ਮਾਣੂੰਕੇ ਨੇ ਦੱਸਿਆ ਕਿ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਵਿੰਡਸਰ ਪੈਲੇਸ ਫ਼ਿਰੋਜਪੁਰ ਰੋਡ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਰੈਲੀ 'ਚ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ, ਇੰਡੀਆ ਦੇ ਜਰਨਲ ਸਕੱਤਰ ਯੁੱਧਵੀਰ ਤੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਮਹਾਂ ਰੈਲੀ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਜ਼ਿਲ੍ਹੇ ਦੇ ਹਰੇਕ ਕਿਸਾਨ ਨੂੰ ਮੋਗਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਤੇ ਮਾਣੂੰਕੇ ਇਕਾਈ ਦੇ ਮੈਂਬਰਾਂ ਦੀਆਂ ਰੈਲੀ ਸਬੰਧੀ ਵੱਖ-ਵੱਖ ਡਿਊਟੀਆਂ ਲਾਈਆਂ ਤਾਂ ਜੋ ਰੈਲੀ ਦਾ ਵਿਸ਼ਾਲ ਇਕੱਠ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇ | ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਮਾਣੂੰਕੇ ਦੀ ਇਕਾਈ ਦੇ ਮੈਂਬਰ ਤੇ ਬਲਾਕ ਬਾਘਾ ਪੁਰਾਣਾ ਦੇ ਵੱਖ-ਵੱਖ ਕਿਸਾਨ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਮਾਨ ਵਲੋਂ ਮੋਗਾ ਵਿਧਾਨ ਸਭਾ ਦੇ ਪਿੰਡਾਂ ਵਿਚ ਤੂਫ਼ਾਨੀ ਦੌਰੇ ਸ਼ੁਰੂ <br/> ਅਗਲੀ ਖ਼ਬਰ ਜ਼ਿਲ੍ਹਾ ਮੋਗਾ ਦੇ ਮੁਸਲਿਮ ਫ਼ਰੰਟ ਕਮੇਟੀ ਮੈਂਬਰਾਂ ਵਲੋਂ ਮੀਟਿੰਗ <br/>
Ad Position 24