08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਗਰ ਚੰਦ ਪੁਰਾਣਾ 'ਚ ਸ਼ਾਨਦਾਰ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 09-04-2026
ਬਾਘਾ ਪੁਰਾਣਾ, 8 ਅਪ੍ਰੈਲ (ਟਿੰਕੂ ਕਾਠਪਾਲ)-ਮੋਗਾ ਜ਼ਿਲੇ੍ਹ ਦੇ ਪ੍ਰਸਿੱਧ ਪਿੰਡ ਨਗਰ ਚੰਦ ਪੁਰਾਣਾ ਵਿਖੇ ਸਮੂਹ ਨਗਰ ਦੇ ਨੌਜਵਾਨਾਂ ਵਲੋਂ ਐਨ.ਆਰ.ਆਈ. ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਇਲਾਕੇ ਦੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਅਰਦਾਸ ਕੀਤੀ ਗਈ ਤੇ ਸਮਾਗਮ ਦੀ ਸਫ਼ਲਤਾ ਲਈ ਅਸੀਸਾਂ ਲਈਆਂ ਗਈਆਂ | ਇਸ ਮੌਕੇ ਸਰਪੰਚ ਜਸਕਰਨ ਸਿੰਘ (ਕਾਕਾ), ਇਕਬਾਲ ਸਿੰਘ ਭੁੱਟੋ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਨੌਜਵਾਨਾਂ ਵਲੋਂ ਸੰਤ ਬਾਬਾ ਗੁਰਦੀਪ ਸਿੰਘ ਦਾ ਧੰਨਵਾਦ ਕੀਤਾ | ਟੂਰਨਾਮੈਂਟ ਦੀ ਸ਼ੁਰੂਆਤ 35 ਕਿੱਲੋ ਵਰਗ ਦੀਆਂ ਟੀਮਾਂ ਨਾਲ ਕੀਤੀ ਗਈ, ਜਦ ਕਿ 52 ਕਿੱਲੋ ਵਰਗ ਦੇ ਖਿਡਾਰੀਆਂ ਨੇ ਵੀ ਆਪਣੇ ਜ਼ੋਰਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲਿਆ | ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਜਸਕਰਨ ਸਿੰਘ ਕਾਕਾ ਬਰਾੜ, ਜੱਗਾ ਸਿੰਘ, ਇਕਬਾਲ ਸਿੰਘ ਭੁੱਟੋ, ਸਾਬਕਾ ਸਰਪੰਚ ਬਿੱਕਰ ਸਿੰਘ (ਕੈਨੇਡਾ), ਨਿਰਮਲ ਸਿੰਘ (ਕਿਸਾਨ ਆਗੂ), ਸ਼ੇਰ ਸਿੰਘ ਬਰਾੜ, ਮਾਸਟਰ ਜ਼ਮੀਰ ਸਿੰਘ, ਸੋਹਣਾ ਸਿੰਘ, ਦਲਜੀਤ ਸਿੰਘ ਬਿੱਟਾ, ਪਾਲਾ ਸਿੰਘ (ਪ੍ਰਧਾਨ ਕੋਆਪਰੇਟਿਵ ਸੋਸਾਇਟੀ), ਮੈਂਬਰ ਨਛੱਤਰ ਸਿੰਘ (ਕੈਨੇਡਾ), ਕੁਲਵੰਤ ਸਿੰਘ ਟੂਟੀਆਂ ਵਾਲਾ, ਅਰਸ਼ੂ ਬਰਾੜ ਅਤੇ ਗੁਰਮੀਤ ਸਿੰਘ (ਕੈਨੇਡਾ) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਤ ਭਵਨ ਰੌਲੀ ਵਿਖੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਮਨਜੀਤ ਮਾਨ ਵਲੋਂ ਮੋਗਾ ਵਿਧਾਨ ਸਭਾ ਦੇ ਪਿੰਡਾਂ ਵਿਚ ਤੂਫ਼ਾਨੀ ਦੌਰੇ ਸ਼ੁਰੂ <br/>
Ad Position 24