ਬਾਘਾ ਪੁਰਾਣਾ, 9 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਨੇੜਲੇ ਪਿੰਡ ਚੰਨੂਵਾਲਾ ਨਿਵਾਸੀ ਗੁਰਦੀਪ ਸਿੰਘ ਕਿਸਾਨ ਆਗੂ ਦੀ ਮਾਤਾ ਤੇ ਗੁਰਵੀਰ ਸਿੰਘ ਬਰਾੜ (ਗੁਰੀ) ਯੂਥ ਆਗੂ 'ਆਪ' ਤੇ ਜਸਦੀਪ ਸਿੰਘ ਬਰਾੜ ਕੈਨੇਡੀਅਨ ਦੀ ਦਾਦੀ ਸਰਦਾਰਨੀ ਅਮਰਜੀਤ ਕੌਰ (83 ਸਾਲ) ਪਤਨੀ ਸਵ: ਸਾਧੂ ਸਿੰਘ ਜੋ ਉਸ ਅਕਾਲ ਪੁਰਖ ਵਲੋਂ ਬਖ਼ਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਅਚਾਨਕ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਇਸ ਦੁਖਦਾਈ ਸੂਚਨਾ ਦਾ ਪਿੰਡ ਵਿਚ ਪਤਾ ਲੱਗਦਿਆਂ ਹੀ ਗੁਰਵੀਰ ਸਿੰਘ ਦੇ ਗ੍ਰਹਿ ਵਿਖੇ ਹਮਦਰਦੀ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ | ਸਰਦਾਰਨੀ ਅਮਰਜੀਤ ਕੌਰ ਦਾ ਅੱਜ ਪਿੰਡ ਚੰਨੂਵਾਲਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਸਸਕਾਰ ਤੋਂ ਪਹਿਲਾ ਗੁਰੂ ਘਰ ਦੇ ਪਾਠੀ ਸਿੰਘ ਵਲੋਂ ਅਰਦਾਸ ਕੀਤੀ ਗਈ ਉਪਰੰਤ ਗੁਰਦੀਪ ਸਿੰਘ, ਗੁਰਵੀਰ ਸਿੰਘ ਗੁਰੀ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਅਮਰਜੀਤ ਕੌਰ ਦੀ ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਨਿਭਾਈ ਗਈ | ਇਸ ਮੌਕੇ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਕੁਲਜੀਤ ਸਿੰਘ ਲੱਖਾ ਸਰਪੰਚ, ਅਕਾਲੀ ਆਗੂ ਹਰਜੋਤ ਸਿੰਘ ਡੇਮਰੂ ਜ਼ਿਲ੍ਹਾ ਯੂਥ ਪ੍ਰਧਾਨ ਮੋਗਾ, ਪਿ੍ੰਸੀਪਲ ਗੁਰਜੀਤ ਸਿੰਘ ਬਰਾੜ, ਸੁਖਨਾਮ ਸਿੰਘ ਸਰਪੰਚ ਬੁੱਧ ਸਿੰਘ ਵਾਲਾ, ਲਖਵੀਰ ਸਿੰਘ ਕੋਮਲ ਆਲਮਵਾਲਾ, ਡਾਇ: ਤੇ ਪਿ੍ੰਸੀ: ਸੰਦੀਪ ਮਹਿਤਾ ਬਾਘਾ ਪੁਰਾਣਾ, ਗੁਰਮੀਤ ਸਿੰਘ ਬਰਾੜ, ਗੋਬਿੰਦ ਸਿੰਘ ਗਿੱਲ ਕਾਲੇਕੇ, ਪ੍ਰਕਾਸ਼ ਕਿਰਤੀ, ਪਿ੍ਤਪਾਲ ਸਿੰਘ ਚੰਨੂਵਾਲਾ, ਗੁਰਬਚਨ ਸਿੰਘ ਕਿਸਾਨ ਆਗੂ, ਜਸਪ੍ਰੀਤ ਸਿੰਘ ਜੱਸ, ਹਰਪ੍ਰੀਤ ਸਿੰਘ ਰੋਡੇ, ਜਸਪ੍ਰੀਤ ਸਿੰਘ ਜੱਸ, ਬਲਦੇਵ ਸਿੰਘ, ਤਰਲੋਚਨ ਸਿੰਘ ਗਿੱਲ ਕਾਲੇਕੇ, ਜਸਪ੍ਰੀਤ ਸਿੰਘ ਜੱਸਾ, ਪਵਨ ਗੋਇਲ, ਚੈਰੀ ਭਾਟੀਆ, ਬਲਜੀਤ ਸਿੰਘ ਮਾਸਟਰ, ਰਛਪਾਲ ਸਿੰਘ, ਹਰਪ੍ਰੀਤ ਸਿੰਘ ਗਿੱਲ ਕਾਲੇਕੇ ਆੜ੍ਹਤੀਆ, ਸੁਲੱਖਣ ਸਿੰਘ ਕਾਲੇਕੇ ਆਦਿ ਸ਼ਾਮਲ ਹਨ |