10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

51 ਸ਼ਖ਼ਸੀਅਤਾਂ ਨੂੰ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 10-04-2026
ਮਲੇਰਕੋਟਲਾ, 9 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਭਾਰਤੀ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 27ਵਾਂ ਸੂਬਾ ਪੱਧਰੀ ਸਾਲਾਨਾ ਪ੍ਰੋਗਰਾਮ 'ਬਾਬਾ ਸਾਹਿਬ ਤੁਝੇ ਸਲਾਮ' 12 ਅਪ੍ਰੈਲ ਨੂੰ ਸ਼੍ਰੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਮਲੇਰਕੋਟਲਾ ਪਹੁੰਚੇ ਜਿੱਥੇ ਉਨ੍ਹਾਂ ਮਿਸ਼ਨ ਦੇ ਆਗੂਆਂ ਨੂੰ ਲਾਮਬੰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਮਿਸ਼ਨ ਦੀ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ (ਸਾਬਕਾ ਮੈਂਬਰ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ੍ਹ) ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਕੌਮੀ ਪ੍ਰਧਾਨ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 51 ਸ਼ਖ਼ਸੀਅਤਾਂ ਨੂੰ ਡਾਕਟਰ ਅੰਬੇਡਕਰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਤਨਾਮ ਸਿੰਘ ਇੰਜੀਨੀਅਰ ਜਮਾਲਪੁਰਾ, ਗੁਰਪ੍ਰੀਤ ਸਿੰਘ ਜੋਤੀ ਜ਼ਿਲ੍ਹਾ ਪ੍ਰਧਾਨ, ਆਕਾਸ਼ ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਹਰਬੰਸ ਸਿੰਘ ਦੌਦ, ਨਿਰਮਲ ਸਿੰਘ, ਰਾਜ ਸਿੰਘ ਸਰਵਰਪੁਰ, ਸੁਖਬੀਰ ਸਿੰਘ ਕਸਬਾ, ਸ਼ਿਵ ਕੁਮਾਰ, ਰਮਨ ਕੁਮਾਰ, ਪ੍ਰਗਟ ਸਿੰਘ ਗੁਰੂ, ਰੇਨੂ ਬਾਲਾ, ਪ੍ਰਮੋਦ ਕੁਮਾਰ, ਸ਼ੰਕਰ ਸਿੰਘ ਮੋਰਾਂਵਾਲੀ, ਸ਼ੰਮੀ ਪ੍ਰਧਾਨ, ਦਰਸ਼ਨ ਸਿੰਘ ਚੌਦਾਂ, ਗੁਰਮੀਤ ਸਿੰਘ ਬਾਗੜੀਆਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਬੀਬੀ ਸੈਣੀ ਨੇ ਸਿੰਗਲਾ ਨਾਲ ਕੀਤੀ ਚਰਚਾ ਅਗਲੀ ਖ਼ਬਰ 'ਆਪ' ਯੂਥ ਆਗੂ ਗੁਰਵੀਰ ਸਿੰਘ ਚੰਨੂਵਾਲਾ ਨੂੰ ਸਦਮਾ, ਦਾਦੀ ਦਾ ਦਿਹਾਂਤ
Ad Position 24