ਸੰਗਰੂਰ, 9 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਸ਼ਹਿਰ ਦੀ ਸਮੱਸਿਆਵਾਂ ਅਤੇ ਵਾਰਡ ਵਿੱਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੁਲਾਕਾਤ ਕੀਤੀ | ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਕੌਂਸਲਰ ਵਜੋਂ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਸਮਝਦਿਆਂ ਵਾਰਡ ਅਤੇ ਸ਼ਹਿਰ ਦੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਹਰ ਸੰਭਵ ਯਤਨ ਕਰ ਰਹੇ ਹਨ ਪਰ ਸੱਤਾਧਾਰੀ ਧਿਰ ਆਪ ਕਾਂਗਰਸੀ ਕੌਂਸਲਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਿੱਜੀ ਯਤਨਾਂ ਨਾਲ ਉਹ ਸੀਵਰੇਜ, ਸਫ਼ਾਈ ਅਤੇ ਸਾਫ਼ ਪਾਣੀ ਵਾਰਡ ਨਿਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਹਰ ਪੁਖ਼ਤਾ ਯਤਨ ਕਰ ਰਹੇ ਹਨ ਪਰ ਆਪ ਸਰਕਾਰ ਦੇ ਗ਼ਲਤ ਰਵਈਏ ਕਾਰਨ ਸੰਗਰੂਰ ਵਿੱਚ ਫੰਡਾ ਦੀ ਘਾਟ ਰੜਕ ਰਹੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਸੰਗਰੂਰ ਵਿੱਚ ਪਿਛਲੇ ਸਮੇਂ ਦੌਰਾਨ ਚਿਕਨਗੁਣੀਆਂ, ਡੇਂਗੂ ਦੇ ਕੇਸਾਂ ਨੇ ਲੋਕਾਂ ਨੂੰ ਆਪਣੇ ਕਹਿਰ ਦਾ ਸ਼ਿਕਾਰ ਬਣਾਇਆ ਹੈ | ਬੀਬੀ ਸੈਣੀ ਨੇ ਸਿੰਗਲਾ ਨੂੰ ਦੱਸਿਆ ਕਿ ਜੋ ਵਿਕਾਸ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਕਰਵਾਇਆਂ ਸੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਪਰ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਆਪ ਸਰਕਾਰ ਨੇ ਕੋਈ ਅਜਿਹਾ ਕਾਰਜ ਨਹੀਂ ਕਰਵਾਇਆ ਜੋ ਵਰਨਣਯੋਗ ਹੋਵੇ | ਸਿੰਗਲਾ ਨੇ ਬੀਬੀ ਬਲਵੀਰ ਕੌਰ ਸੈਣੀ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਦੇ ਗਠਨ ਉਪਰੰਤ ਸੰਗਰੂਰ ਨੂੰ ਪੰਜਾਬ ਦਾ ਨਮੂਨੇ ਦਾ ਜ਼ਿਲ੍ਹਾ ਬਣਾਇਆ ਜਾਵੇ |