ਸਮਾਧ ਭਾਈ, 10 ਅਪ੍ਰੈਲ (ਜਗਰੂਪ ਸਿੰਘ ਸਰੋਆ)-ਗ੍ਰਾਮ ਪੰਚਾਇਤ ਕੋਠੇ ਕਰਤਾਰ ਸਿੰਘ (ਸਮਾਧ ਭਾਈ) ਦੇ ਸ਼ਮਸ਼ਾਨਘਾਟ 'ਚ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਸਹਿਯੋਗ ਸਦਕਾ ਲਗਾਈ ਸਬਮਰਸੀਬਲ ਮੋਟਰ ਦਾ ਉਦਘਾਟਨ ਸਰਪੰਚ ਜਸਪਾਲ ਸਿੰਘ ਨੇ ਬਟਨ ਦਬਾ ਕੇ ਕੀਤਾ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੇ ਵਿਧਾਇਕ ਅੰਮਿ੍ਤਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਰਹਿੰਦੇ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਯੋਗ ਗਰਾਂਟਾਂ ਦੇਣਗੇ ਤਾਂ ਜੋ ਪਿੰਡ ਦੇ ਸਰਬਪੱਖੀ ਵਿਕਾਸ ਲਈ ਹੋਰ ਹੰਭਲਾ ਮਾਰਿਆ ਜਾ ਸਕੇ | ਇਸ ਮੌਕੇ ਸਾਬਕਾ ਸਰਪੰਚ ਦਰਸਨ ਧਾਲੀਵਾਲ, ਪੰਚ ਲਖਵੀਰ ਸਿੰਘ, ਰਣਜੀਤ ਸਿੰਘ, ਭਾਗਾ ਸਿੰਘ ਦਰਾਕਾ, ਪ੍ਰਧਾਨ ਜਸਵਿੰਦਰ ਸਿੰਘ ਫ਼ੌਜੀ, ਪੂਰਨ ਸਿੰਘ, ਮਿਸਤਰੀ ਜੱਸੂ ਸਿੰਘ, ਹੀਰਾ ਸਿੰਘ ਆਦਿ ਹਾਜ਼ਰ ਸਨ |