ਨਿਹਾਲ ਸਿੰਘ ਵਾਲਾ, 13 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਮੁੱਖ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਸੇਵਾਵਾਂ ਨਿਭਾਅ ਰਹੇ ਬਲਬੀਰ ਸਿੰਘ ਬੀੜ ਰਾਊਕੇ ਅਧਿਆਪਕ ਦਲ ਪੰਜਾਬ ਦੇ ਸੀਨੀਅਰ ਆਗੂ ਤੇ ਪ੍ਰਧਾਨ ਮੁਲਾਜ਼ਮ ਫ਼ਰੰਟ ਪੰਜਾਬ (ਮੋਗਾ) ਵਲੋਂ ਅਧਿਆਪਨ ਦੇ ਖੇਤਰ 'ਚ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤੀ 'ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਮੌਕੇ ਵੱਖ-ਵੱਖ ਬੁਲਾਰਿਆਂ ਹਰਜੰਟ ਸਿੰਘ ਬੌਡੇ ਸਕੱਤਰ ਜਨਰਲ ਅਧਿਆਪਕ ਦਲ ਪੰਜਾਬ, ਸਿਕੰਦਰ ਸਿੰਘ ਭਾਗੀਕੇ, ਪਿ੍ੰਸੀਪਲ ਗੁਰਜੀਤ ਸਿੰਘ ਮਾਛੀਕੇ, ਜਤਿੰਦਰਪਾਲ ਸਿੰਘ ਖੋਸਾ, ਜਸਵਿੰਦਰ ਸਿੰਘ ਗਰਚਾ,ਇੰਦਰਜੀਤ ਸਿੰਘ ਲੁਹਾਰਾ, ਜਸਵਿੰਦਰ ਕੁਮਾਰ ਰਾਊਕੇ ਨੇ ਬਲਬੀਰ ਸਿੰਘ ਬੀੜ ਰਾਊਕੇ ਦੀਆਂ ਸਿੱਖਿਆ ਵਿਭਾਗ ਤੇ ਅਧਿਆਪਕ ਦਲ ਪੰਜਾਬ ਲਈ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਿੱਖਿਆ ਵਿਭਾਗ 'ਚ ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਨਾਲ ਵਿੱਦਿਆ ਦਾ ਦਾਨ ਵੰਡਿਆਂ ਉੱਥੇ ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਅਤੇ ਸਾਬਕਾ ਚੇਅਰਮੈਨ ਸੰਤ ਸਿੰਘ ਬੀੜ ਰਾਊਕੇ ਵਲੋਂ ਧਾਲੀਵਾਲ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣੀ ਸਾਂਝ ਦਾ ਜ਼ਿਕਰ ਕੀਤੀ | ਇਸ ਮੌਕੇ ਸਟੇਜ ਦੀ ਸੇਵਾ ਗੁਰਚਰਨ ਸਿੰਘ ਬੀੜ ਰਾਊਕੇ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਤਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਰੂਪ ਸਿੰਘ ਕੁੱਸਾ, ਹੈੱਡਮਾਸਟਰ ਚਰਨ ਸਿੰਘ ਠੱਠੀ ਭਾਈ, ਜਗਸੀਰ ਸਿੰਘ ਬੌਡੇ, ਰਣਜੀਤ ਸਿੰਘ ਬਿਲਾਸਪੁਰ, ਰਮਨਦੀਪ ਸਿੰਘ ਬੁੱਟਰ, ਰਾਕੇਸ਼ ਢੁੱਡੀਕੇ, ਹਰਵਿੰਦਰ ਸਿੰਘ ਦੌਧਰ, ਹਰਮੰਦਰ ਸਿੰਘ ਨੰਗਲ, ਪਿ੍ੰਸੀਪਲ ਹਰਭਜਨ ਸਿੰਘ, ਹਰਪ੍ਰੀਤ ਸਿੰਘ ਰਾਮਾ, ਵੰਸ਼ਦੀਪ ਸਿੰਘ ਬੱਧਨੀ, ਸੁਖਦੇਵ ਸਿੰਘ ਭਿੰਡਰ, ਬੇਟਾ ਰੌਬਿਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਜਗਮਿੰਦਰ ਸਿੰਘ, ਸਾਹਿਜਪ੍ਰੀਤ ਸਿੰਘ, ਬਲਜਿੰਦਰ ਸਿੰਘ, ਗੁਲਾਬ ਸਿੰਘ ਆਦਿ ਹਾਜ਼ਰ ਸਨ |
ਅਚਾਨਕ ਘਰ 'ਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ
ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ)-ਇੱਥੋਂ ਦੀ ਜੈਤੋ ਸੜਕ 'ਤੇ ਸਥਿਤ ਡਾ. ਹਰਪਾਲ ਵਾਲੀ ਗਲੀ ਵਿਚ ਸੁਰੇਸ਼ ਕੁਮਾਰ ਕਾਲੜਾ ਦੇ ਘਰ ਵਿਚ ਜਗਾਈ ਜੋਤ ਤੋਂ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਜ਼ਰੂਰੀ ਸਮਾਨ ਨੁਕਸਾਨਿਆ ਗਿਆ | ਪਰਿਵਾਰਕ ਮੈਂਬਰਾਂ ਅਨੁਸਾਰ ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ | ਘਰ ਦੇ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਮੋਗਾ ਵਿਖੇ ਇਕ ਰਾਤ ਦੇ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਸਨ | ਗੁਆਂਢੀਆਂ ਨੇ ਘਰ 'ਚੋਂ ਨਿਕਲਦੇ ਧੂੰਏਾ ਨੂੰ ਦੇਖ ਕੇ ਸੂਚਿਤ ਕੀਤਾ ਤਾਂ ਉਹ ਸਮਾਗਮ ਵਿਚ ਜਾਣ ਦੀ ਬਜਾਏ ਆਪਣੇ ਘਰ ਵਾਪਸ ਪਰਤ ਆਏ | ਉਦੋਂ ਤੱਕ ਗੁਆਂਢੀਆਂ ਨੇ ਘਰ ਦੇ ਦਰਵਾਜੇ ਤੋੜ ਕੇ ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਬੁਲਾ ਲਈਆਂ ਸਨ | ਫਾਇਰ ਬਿਗ੍ਰੇਡ ਅਫ਼ਸਰ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਟੀਮ ਲੈ ਕੇ ਮੌਕੇ 'ਤੇ ਪੁੱਜੇ ਤਾਂ ਘਰ ਬੰਦ ਸੀ | ਉਨ੍ਹਾਂ ਨੇ ਦਰਵਾਜੇ ਤੋੜ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ | ਮੌਕੇ 'ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਅੱਗ ਉਪਰ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਸੀ |
ਹੈੱਡਮਾਸਟਰ ਬਲਬੀਰ ਸਿੰਘ ਬੀੜ ਰਾਊਕੇ ਦਾ ਸੇਵਾ ਮੁਕਤੀ 'ਤੇ ਸਨਮਾਨ <br/>
ਅਜੀਤ ਡੈਸਕ
14-04-2026