ਏਸ਼ੀਅਨ ਖੇਡਾਂ 'ਚ ਛਾਏ 'ਦ ਆਕਸਫੋਰਡ ਸਕੂਲ' ਦੇ ਹੈਂਡਬਾਲ ਕੋਚ ਤੇਜਿੰਦਰ ਸਿੰਘ <br/>
ਅਜੀਤ ਡੈਸਕ
14-04-2026
ਬੀਤੇ ਦਿਨੀਂ 5 ਅਪ੍ਰੈਲ 2026 ਤੱਕ ਉਜ਼ਬੇਕਿਸਤਾਨ ਵਿਖੇ ਮੱਧ ਏਸ਼ੀਆਈ ਦੇਸ਼ਾਂ ਦੀ ਓਪਨ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿਚ 12 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ | ਜ਼ਿਕਰਯੋਗ ਹੈ ਕਿ ਭਾਰਤੀ ਟੀਮ ਵਿਚ ਜਿਹੜੇ ਖਿਡਾਰੀਆਂ ਦੀ ਇਸ ਚੈਂਪੀਅਨਸ਼ਿਪ ਲਈ ਚੋਣ ਹੋਈ ਸੀ, ਉਸ ਵਿਚ ਆਕਸਫੋਰਡ ਦੇ ਡੀ.ਪੀ. ਤੇਜਿੰਦਰ ਸਿੰਘ ਵੀ ਸਨ | ਮਾਣ ਦੀ ਗੱਲ ਇਹ ਹੈ ਕਿ ਤੇਜਿੰਦਰ ਸਿੰਘ ਨੇ ਉਪ ਕਪਤਾਨ ਵਜੋਂ ਪੂਰੀ ਟੀਮ ਦੀ ਰਹਿਨੁਮਾਈ ਕੀਤੀ ਤੇ ਇਸ ਸੈਂਟਰ ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਸੀ ਮੈਡਲ ਆਪਣੀ ਭਾਰਤੀ ਟੀਮ ਦੀ ਝੋਲੀ ਪੁਆਇਆ | ਸਕੂਲ ਪਹੁੰਚਣ 'ਤੇ ਡੀ.ਪੀ. ਤੇਜਿੰਦਰ ਸਿੰਘ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ | ਉ ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਆਦਿ ਮੌਜੂਦ ਸਨ |