ਮੋਗਾ, 13 ਅਪ੍ਰੈਲ (ਅਸ਼ੋਕ ਬਾਂਸਲ)-ਪੰਜਾਬ ਨੈਸ਼ਨਲ ਬੈਂਕ ਦੇ 132ਵੇਂ ਸਥਾਪਨਾ ਦਿਵਸ 'ਤੇ ਪੰਜਾਬ ਨੈਸ਼ਨਲ ਬੈਂਕ ਫ਼ਿਰੋਜਪੁਰ ਰੋਡ ਮੋਗਾ ਦੀ ਬਰਾਂਚ ਵਲੋਂ ਬੈਂਕ 'ਚ ਆਏ ਗਾਹਕਾਂ ਦਾ ਬਰਫ਼ੀ ਨਾਲ਼ ਮੂੰਹ ਮਿੱਠਾ ਕਰਕੇ ਮਨਾਇਆ | ਇਸ ਮੌਕੇ ਬੈਂਕ ਦੇ ਮੈਨੇਜਰ ਰਵਿੰਦਰ ਕੱਲਖੋਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਸਾਲ 1895 ਦੀ 12 ਅਪ੍ਰੈਲ ਨੂੰ ਲਾਲਾ ਲਾਜਪਤ ਰਾਏ ਵਲੋਂ ਕੀਤੀ ਗਈ ਸੀ | ਅੱਜ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਅੱਜ ਅਸੀਂ ਇਹ ਸ਼ੁੱਭ ਦਿਨ ਸਟਾਫ਼ ਮੈਂਬਰਾਂ ਤੇ ਬੈਂਕ ਦੇ ਗਾਹਕਾਂ ਨਾਲ ਮਨਾਇਆ | ਬੈਂਕ ਦੀ ਅਫ਼ਸਰ ਮੈਡਮ ਰਜਨੀ ਗੁਪਤਾ ਨੇ ਕਿਹਾ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੈਂਕ ਦੇ ਗਾਹਕਾਂ ਨੂੰ ਹੋਰ ਵਧੀਆ ਸੇਵਾਵਾਂ ਕਿਵੇਂ ਦੇ ਸਕੀਏ, ਉਸ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ | ਇਸ ਮੌਕੇ ਬੈਂਕ ਦੇ ਮੈਨੇਜਰ ਰਵਿੰਦਰ ਕਲਖੋਲੀ, ਮੈਡਮ ਪਵਨਦੀਪ ਕੌਰ, ਮੈਡਮ ਰਜਨੀ ਗੁਪਤਾ, ਭਰਤ ਸਿੰਗਲਾ, ਯਾਦਵਿੰਦਰ, ਅਮਨਦੀਪ ਸ਼ਰਮਾ, ਰਾਜ ਰਾਣੀ, ਅੰਕਿਤ ਅਰੋੜਾ ਆਦਿ ਹਾਜ਼ਰ ਸਨ |