07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅਵੀਜੋਤ ਕੌਰ ਸੰਘਾ ਨੇ ਚਮਕਾਇਆ ਸਕੂਲ ਦਾ ਨਾਂਅ <br/>

Ad Position 21
No active advertisement
ਅਜੀਤ ਡੈਸਕ 14-04-2026
ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਚੰਦ ਨਵਾਂ ਦੇ ਬੀ.ਬੀ.ਐਸ. ਸਕੂਲ ਦੀ ਵਿਦਿਆਰਥਣ ਅਵੀਜੋਤ ਕੌਰ ਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 600 'ਚੋਂ 552 ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਅਵੀਜੋਤ ਕੌਰ ਡਰੋਲੀ ਭਾਈ ਪਿੰਡ ਨਾਲ ਸੰਬੰਧਿਤ ਹੈ, ਨੇ ਆਪਣੀ ਮਿਹਨਤ ਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ | ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤਾ | ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਤੇ ਮੈਡਮ ਕਮਲ ਸੈਣੀ ਤੋਂ ਇਲਾਵਾ ਅਧਿਆਪਕਾਂ ਨੇ ਵੀ ਅਵੀਜੋਤ ਕੌਰ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜਤਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਤੇ ਮੈਡਮ ਕਮਲ ਸੈਣੀ ਨੇ ਕਿਹਾ ਕਿ ਅਵੀਜੋਤ ਵਰਗੇ ਹੋਣਹਾਰ ਵਿਦਿਆਰਥੀ ਹੋਰਨਾ ਬੱਚਿਆਂ ਲਈ ਪੇ੍ਰਰਨਾ ਦਾ ਸਰੋਤ ਬਣਦੇ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਤੇ ਮੈਡਮ ਕਮਲ ਸੈਣੀ ਨੇ ਅਵੀਜੋਤ ਕੌਰ ਦੇ ਪਿਤਾ ਅੰਗਰੇਜ਼ ਸਿੰਘ ਸੰਘਾ ਤੇ ਮਾਤਾ ਸੰਦੀਪ ਕੌਰ ਸੰਘਾ ਨੂੰ ਬੱਚੀ ਦੀ ਉਪਲਬਧੀ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ 'ਚ ਧੂਮ ਧਾਮ ਨਾਲ ਮਨਾਇਆ ਵਿਸਾਖੀ ਦਾ ਪਵਿੱਤਰ ਮੇਲਾ <br/> ਅਗਲੀ ਖ਼ਬਰ ਐਸ. ਐਮ. ਐਮ. ਬੀ. ਮੈਮੋਰੀਅਲ ਸਕੂਲ ਬੱਧਨੀ ਕਲਾਂ 'ਚ ਮਨਾਇਆ ਵਿਸਾਖੀ ਦਾ ਤਿਉਹਾਰ <br/>
Ad Position 24
No active advertisement