ਕੋਟ ਈਸੇ ਖਾਂ, 13 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਅਪ੍ਰੈਲ ਮਹੀਨਾ ਨਵੀਆਂ ਕਲਾਸਾਂ ਦਾ ਮਹੀਨਾ ਹੁੰਦਾ ਹੈ | ਇਸ ਸੈਸ਼ਨ 'ਚ ਬੱਚਿਆਂ ਨੂੰ ਨਵੀਆਂ ਕਲਾਸਾਂ ਲਈ ਨਵੀਆਂ ਪੁਸਤਕਾਂ ਮਿਲਦੀਆਂ ਹਨ | ਇਸ ਵਾਰ ਦੇ ਵਿੱਦਿਅਕ ਸੈਸ਼ਨ ਨੂੰ ਸਾਹਿਤਕ ਪੁਸਤਕਾਂ ਨਾਲ ਵੀ ਜੋੜਿਆ ਜਾਵੇ | ਇਹ ਪ੍ਰਗਟਾਵਾ ਉੱਘੇ ਲੇਖਕ ਵਿਵੇਕ ਕੋਟ ਈਸੇ ਖਾਂ ਨੇ ਇਕ ਸੰਖੇਪ ਪੈੱ੍ਰਸ ਮਿਲਣੀ ਦੌਰਾਨ ਕੀਤਾ | ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਹੋਇਆਂ ਕਿਹਾ ਕਿ ਸਕੂਲੀ ਸਿੱਖਿਆ ਦੇ ਨਾਲ ਨਾਲ ਸਾਹਿਤਕ ਪੁਸਤਕਾਂ ਪੜ੍ਹਨੀਆਂ ਜ਼ਰੂਰੀ ਹਨ | ਬਾਲ ਸਾਹਿਤ ਦੀਆਂ ਕਈ ਮਿਆਰੀ ਪੁਸਤਕਾਂ ਨੂੰ ਪੜ੍ਹਨ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ | ਬਾਲ ਸਭਾਵਾਂ ਚਲਾਈਆਂ ਜਾਣ, ਜਿਸ 'ਚ ਬੱਚੇ ਗੀਤ, ਕਵਿਤਾਵਾਂ ਸੁਣਾਉਂਦੇ ਹਨ, ਜਿਸ ਨਾਲ ਉਨ੍ਹਾਂ 'ਚ ਸਵੈ ਭਰੋਸਾ ਵਿਕਸਿਤ ਹੁੰਦਾ ਹੈ | ਪੰਜਾਬੀ ਅਖ਼ਬਾਰ ਪੜਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਤੋਂ ਪੜ੍ਹਾਈ ਦਾ ਬੋਝ ਘੱਟ ਹੋਵੇ | ਉਨ੍ਹਾਂ ਕਿਹਾ ਕਿ ਸਕੂਲਾਂ 'ਚ ਲਾਇਬ੍ਰੇਰੀ ਦੀਆਂ ਪੁਸਤਕਾਂ ਬੰਦ ਅਲਮਾਰੀ ਦੀ ਸ਼ੋਭਾ ਨਹੀਂ ਸਗੋਂ ਇਨ੍ਹਾਂ ਨੂੰ ਬੱਚਿਆਂ ਦੇ ਹੱਥਾਂ ਦੀ ਸ਼ੋਭਾ ਬਣਾਇਆ ਜਾਵੇ | ਲੇਖਕ ਵਿਵੇਕ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲਾਂ ਵਿਚ ਲਾਇਬੇ੍ਰਰੀਆਂ ਨੂੰ ਵਿਕਸਤ ਕਰਕੇ ਦੁਬਾਰਾ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ |