08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਨੇ ਵਿਸਾਖੀ ਮੌਕੇ ਪਸ਼ੂਆਂ ਨੂੰ ਹਰਾ ਚਾਰਾ, ਗੁੜ ਪਾਇਆ <br/>

Ad Position 21
No active advertisement
ਅਜੀਤ ਡੈਸਕ 14-04-2026
ਮੋਗਾ, 13 ਅਪ੍ਰੈਲ (ਜਸਪਾਲ ਸੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਨੇ ਵਿਸਾਖੀ ਦੇ ਮੌਕੇ ਪਸ਼ੂਆਂ ਨੂੰ ਹਰਾ ਚਾਰਾ, ਗੁੜ ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ ਦੀ ਅਗਵਾਈ ਹੇਠ ਪਾਇਆ | ਐਸੋਸੀਏਸ਼ਨ ਵਲੋਂ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਦੇ ਸ਼ੁੱਭ ਮੌਕੇ ਦੇਸ਼-ਵਿਦੇਸ਼ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ | ਜਿੱਥੇ ਪਸ਼ੂਆਂ ਦੀ ਸੇਵਾ ਕਰਨਾ ਬਹੁਤ ਹੀ ਪੁੰਨ ਮੰਨਿਆ ਜਾਂਦਾ ਹੈ | ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ ਨੇ ਦੱਸਿਆ ਕਿ ਪਸ਼ੂਆਂ ਦੀ ਸੇਵਾ ਕਰਨ ਨਾਲ ਅਸੀਂ ਚੰਗੇ ਵਿਚਾਰਾਂ ਦੇ ਯੋਗ ਬਣਦੇ ਹਾਂ | ਇਸ ਤੋਂ ਇਲਾਵਾ, ਵਿਸਾਖੀ ਦਾ ਤਿਉਹਾਰ ਦੇਸ਼ ਦੇ ਅੰਨਦਾਤਾਵਾਂ ਲਈ ਖ਼ਾਸ ਹੈ, ਕਿਉਂਕਿ ਕਿਸਾਨ ਆਪਣੇ ਖੇਤਾਂ 'ਚ ਪੱਕੀ ਕਣਕ ਦੀ ਫ਼ਸਲ ਦੀ ਕਟਾਈ ਸ਼ੁਰੂ ਕਰਦੇ ਹਨ | ਵਿਸਾਖੀ ਦੇ ਸ਼ੁੱਭ ਮੌਕੇ 'ਤੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ | ਮੁਸਲਿਮ ਸ਼ਾਸਕਾਂ ਦੁਆਰਾ ਹਿੰਦੂਆਂ 'ਤੇ ਕੀਤੇ ਗਏ ਅੱਤਿਆਚਾਰਾਂ ਵਿਰੁੱਧ ਜਾਤੀ ਭੇਦਭਾਵ ਨੂੰ ਖ਼ਤਮ ਕੀਤਾ | ਇਸ ਮੌਕੇ ਪਿ੍ਯਵਰਤ ਗੁਪਤਾ, ਰਜਿੰਦਰ ਸਚਦੇਵਾ, ਜਸਵੰਤ ਲਾਲ ਖੁਰਾਨਾ, ਅਮਰਜੀਤ ਸੂਦ, ਯਸ਼ਪਾਲ ਗਰੋਵਰ, ਰਘੁਵੀਰ ਗਰਗ, ਜਤਿੰਦਰ ਸਿੰਘ ਬੇਦੀ, ਗੁਰਮੀਤ ਸਿੰਘ, ਰਾਕੇਸ਼ ਬਾਂਸਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਵਿੰਦਰ ਧਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਡਾ. ਅੰਮਿ੍ਤਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੰਭਾਲਿਆ ਅਹੁਦਾ ਕਰਮਚਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ <br...
Ad Position 24