ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸੰਤ ਕਬੀਰ ਕੁਟੀਰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਅਗਰਵਾਲ ਸਮਾਜ ਸਭਾ ਪੰਜਾਬ ਰਾਜ ਦੇ ਇਕ ਵਫਦ ਨੇ ਡਾ. ਅਜੈ ਕਾਂਸਲ ਰਾਜ ਪ੍ਰਧਾਨ ਦੀ ਅਗਵਾਈ ਵਿਚ ਇਕ ਮਹੱਤਵਪੂਰਨ ਮੁਲਾਕਾਤ ਕੀਤੀ | ਇਸ ਸਮੇਂ ਸਮਾਜ ਸੇਵਕ ਦੇਵ ਪਿ੍ਯਾ ਤਿਆਗੀ ਵੀ ਮੌਜੂਦ ਸਨ | ਉਨ੍ਹਾਂ ਨੇ ਮੁੱਖ ਮੰਤਰੀ ਸੈਣੀ ਦੇ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਅਪੀਲ ਕੀਤੀ | ਡਾ. ਅਜੈ ਕਾਂਸਲ ਨੇ ਮੁੱਖ ਮੰਤਰੀ ਨੂੰ ਹਰਿਆਣਾ ਅਤੇ ਪੰਜਾਬ ਵਿਚ ਅਗਰਵਾਲ ਭਾਈਚਾਰੇ ਨੂੰ ਦਰਪੇਸ਼ ਵੱਖ-ਵੱਖ ਮੁੱਦੇ ਪੇਸ਼ ਕੀਤੇ | ਉਨ੍ਹਾਂ ਨੇ ਅਗਰੋਹਾ ਧਾਮ (ਮਹਾਰਾਜਾ ਅਗਰਸੈਨ ਦੇ ਤਪੱਸਿਆ ਸਥਾਨ) ਦੇ ਵਿਕਾਸ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਵੀ ਚਰਚਾ ਕੀਤੀ | ਮੁੱਖ ਮੰਤਰੀ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਸੁਹਿਰਦ ਮੁਲਾਕਾਤ ਵਿਚ ਡਾ. ਅਜੈ ਕਾਂਸਲ ਨਾਲ ਵੱਖ-ਵੱਖ ਖੇਤਰਾਂ ਦੇ ਲੋਕ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ ਰਾਸ਼ੀ ਅਗਰਵਾਲ ਭਾਜਪਾ ਮਹਿਲਾ ਮੋਰਚਾ ਉਪ ਪ੍ਰਧਾਨ, ਵੀਨੰੂ ਗੋਇਲ ਬਠਿੰਡਾ, ਹਰਵਿੰਦਰ ਸਿੰਘ ਸਮਾਲਸਰ, ਕਰਮ ਚੰਦ ਧਰਮਕੋਟ ਸ਼ਾਮਿਲ ਸਨ | ਮੀਟਿੰਗ ਦੌਰਾਨ ਮੁੱਖ ਮੰਤਰੀ ਸੈਣੀ ਨੂੰ ਮਹਾਰਾਜਾ ਅਗਰਸੈਨ ਦੀ ਇਕ ਤਸਵੀਰ ਭੇਟ ਕੀਤੀ ਗਈ ਜਿਸ ਨੂੰ ਅਗਰਵਾਲ ਭਾਈਚਾਰੇ ਨੇ ਸ਼ਰਧਾ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਭੇਟ ਕੀਤਾ | ਡਾ: ਅਜੈ ਕਾਂਸਲ ਸੂਬਾ ਪ੍ਰਧਾਨ ਨੇ ਕਿਹਾ ਕਿ ਸਾਡਾ ਟੀਚਾ ਅਗਰੋਹਾ ਧਾਮ ਦੇ ਵਿਕਾਸ ਨੂੰ ਤਰਜੀਹ ਦੇਣਾ ਅਤੇ ਹਰਿਆਣਾ ਅਤੇ ਪੰਜਾਬ ਵਿਚ ਅਗਰਵਾਲ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਸਥਾਈ ਹੱਲ ਲੱਭਣਾ ਹੈ | ਦੇਵ ਪਿ੍ਯਾ ਤਿਆਗੀ ਅਤੇ ਡਾ. ਅਜੈ ਕਾਂਸਲ ਦੇ ਸਾਂਝੇ ਯਤਨਾਂ ਰਾਹੀਂ, ਅਗਰਵਾਲ ਭਾਈਚਾਰੇ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁੱਖ ਮੰਤਰੀ ਸੈਣੀ ਤੱਕ ਪਹੁੰਚਾਇਆ ਗਿਆ |