15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਧਾਇਕ ਲਾਡੀ ਢੋਸ ਵਲੋਂ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਕੋਟ ਈਸੇ ਖਾਂ, 14 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਮੋਹਨ ਲਾਲ ਸ਼ਰਮਾ ਦੀ ਦੁਕਾਨ ਗੁਰੂ ਰਾਮਦਾਸ ਕਮਿਸ਼ਨ ਏਜੰਟ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਖ਼ਰੀਦ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦੇ ਸਮੇਂ ਵਿਧਾਇਕ ਲਾਡੀ ਢੋਸ ਵਲੋਂ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਵਿਸਥਾਰ ਗੱਲਬਾਤ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਮੰਡੀਆਂ 'ਚ ਕਿਸਾਨ ਮਜ਼ਦੂਰ ਆੜ੍ਹਤੀ ਭਰਾਵਾਂ ਨੂੰ ਕੰਮਕਾਜ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਸਰਕਾਰ ਵਲੋਂ ਪਹਿਲਾਂ ਹੀ ਹਰ ਪ੍ਰਬੰਧ ਪੂਰੇ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਇਸ ਵਾਰ ਵੀ ਕਣਕ ਦੇ ਸੀਜ਼ਨ ਨੂੰ ਲੈ ਕੇ ਕੀਤੇ ਗਏ ਵਧੀਆ ਪ੍ਰਬੰਧਾਂ ਸਦਕਾ ਸਮੇਂ ਸਿਰ ਕਣਕ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ | ਇਸ ਮੌਕੇ ਚੇਅਰਮੈਨ ਅਮਨ ਪੰਡੋਰੀ, ਮੋਹਨ ਲਾਲ ਆੜ੍ਹਤੀ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਡਾ. ਸੁਰਿੰਦਰ ਸਿੰਘ ਲਾਡੀ, ਮੇਜਰ ਸਿੰਘ ਸ਼ਾਦੀ ਵਾਲਾ, ਕੁਲਵਿੰਦਰ ਸਿੰਘ ਮਹਿਲ, ਜੱਸ ਸਦਰਕੋਟ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਮਹਿਲ, ਪਿ੍ੰਸ ਤਨੇਜਾ, ਜਗੀਰ ਸਿੰਘ ਛਾਬੜਾ, ਸਰਪੰਚ ਸਤਵੰਤ ਸਿੰਘ ਭੋਲਾ, ਨਰੇਸ਼ ਕੁਮਾਰ ਕਿੱਟੂ, ਗੋਪਾਲ ਆੜ੍ਹਤੀ, ਪੰਕਜ ਛਾਬੜਾ, ਗੁਰਜੰਟ ਸਿੰਘ ਨੰਬਰਦਾਰ, ਹਰਿੰਦਰਪਾਲ ਮਨੇਸ, ਸੁਭਾਸ਼ ਛਾਬੜਾ, ਕਿਸਾਨ ਮੋਹਨ ਸਿੰਘ ਜੀਂਦੜਾ, ਇੰਸ: ਪਿ੍ਤਪਾਲ ਸਿੰਘ, ਇੰਸ: ਆਲਮਜੀਤ ਸਿੰਘ, ਰਾਜਨ ਖੰਨਾ, ਅਜੇ ਕਪੂਰ, ਕੁਲਦੀਪ ਸਿੰਘ ਮੂਸੇਵਾਲਾ, ਰਮੇਸ਼ ਬੱਬੂ, ਸਤਨਾਮ ਭੁੱਲਰ ਉਪ ਚੇਅਰਮੈਨ, ਗੋਬਿੰਦ ਘਲੋਟੀ, ਜਗਜੀਤ ਸਿੰਘ ਵਿਰਕ, ਸੰਦੀਪ ਸੀਪਾ, ਸ਼ੇਰੂ ਛਾਬੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਰਾਬ ਹੋਈ ਕਣਕ ਦਾ ਜਾਇਜ਼ਾ ਲੈਣ ਲਈ ਕੇਂਦਰ ਮੰਤਰਾਲਾ ਦੀ ਟੀਮ ਵਲੋਂ ਮੋਗਾ ਮੰਡੀ ਦਾ ਦੌਰਾ-ਕਣਕ ਦੇ ਭਰੇ ਸੈਂਪਲ ਅਗਲੀ ਖ਼ਬਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ 'ਚ ਮੈਡਲ ਜੇਤੂ ਖਿਡਾਰੀਆਂ ਦਾ ਵਾਪਸ ਪਰਤਣ 'ਤੇ ਸਵਾਗਤ <br/>
Ad Position 24