16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਟੈਗੋਰ ਕਾਲਜ ਆਫ਼ ਐਜੂਕੇਸ਼ਨ ਬੀ.ਐੱਡ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਦਸੰਬਰ 2025 ਦੀ ਪ੍ਰੀਖਿਆ 'ਚ ਮੋਗਾ ਜ਼ਿਲ੍ਹੇ ਦੀ ਬੀ.ਐਡ ਵਿੱਦਿਅਕ ਸੰਸਥਾ ਟੈਗੋਰ ਕਾਲਜ ਆਫ਼ ਐਜੂਕੇਸ਼ਨ ਫ਼ਤਿਹਗੜ੍ਹ ਕੋਰੋਟਾਣਾ ਦਾ ਤੀਜੇ ਸਮੈਸਟਰ ਦਾ ਨਤੀਜਾ ਵਧੀਆ ਰਿਹਾ ਜਿਸ 'ਚ ਸਾਰੇ ਵਿਦਿਆਰਥੀ ਪਾਸ ਹੋਏ ਜਿਨ੍ਹਾਂ 'ਚ ਨਵਦੀਪ ਕੌਰ ਨੇ ਤੀਜੇ ਸਮੈਸਟਰ ਵਿਚ ਪਹਿਲਾ ਸਥਾਨ, ਜਸਮੀਤ ਕੌਰ ਤੇ ਅਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਤੇ ਤੀਜਾ ਸਥਾਨ ਹਰਪ੍ਰੀਤ ਕੌਰ, ਰਾਜਵੀਰ ਸਿੰਘ, ਸਾਬਰ ਹੁਸੈਨ, ਸੌਰਵ ਕੁਮਾਰ ਤੇ ਯਸ਼ਮੀਨ ਕੌਰ ਨੇ ਪ੍ਰਾਪਤ ਕੀਤਾ | ਇਸ ਮੌਕੇ ਟੈਗੋਰ ਕਾਲਜ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਨੇ ਸਮੂਹ ਸਥਾਨ ਹਾਸਲ ਕੀਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਟੈਗੋਰ ਕਾਲਜ ਦੇ ਪਿ੍ੰਸੀਪਲ ਡਾ. ਕੰਵਲਜੀਤ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਟੈਗੋਰ ਕਾਲਜ ਦੇ ਸਾਰਾ ਸਟਾਫ਼ ਜਿਨ੍ਹਾਂ ਵਿਚ ਡਾਕਟਰ ਅਰਸ਼ਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਇੰਦਰਜੀਤ ਸਿੰਘ, ਮੈਡਮ ਕਰਮਪ੍ਰੀਤ ਕੌਰ, ਗਗਨਦੀਪ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਭਗਵੰਤ ਸਿੰਘ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਭਿੰਡਰ ਕਲਾਂ ਵਿਖੇ ਸਮਾਗਮ <br/> ਅਗਲੀ ਖ਼ਬਰ ਮੋਗਾ ਵਿਖੇ ਕਮਿਊਨਿਟੀ ਵਾਕਥੋਨ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦਾ ਦਿੱਤਾ ਸੱਦਾ <br/>
Ad Position 24