ਮੋਗਾ, 14 ਅਪ੍ਰੈਲ (ਜਸਪਾਲ ਸਿੰਘ ਬੱਬੀ)-ਮਾਸਟਰ ਸਤਪਾਲ ਲੂੰਬਾ ਦੀ ਯਾਦ ਵਿਚ ਲੂੰਬਾ ਪਰਿਵਾਰ ਵਲੋਂ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਨੂੰ ਮਿ੍ਤਕਾ ਦੀ ਦੇਹ ਨੂੰ ਸੰਭਾਲਣ ਲਈ ਡੈਡ ਬਾਡੀ ਫ਼ਰੀਜ਼ਰ ਦਿੱਤਾ | ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਤਪਾਲ ਲੂੰਬਾ ਲੰਬੇ ਸਮੇਂ ਤੋਂ ਖ਼ਾਲਸਾ ਸੇਵਾ ਸੁਸਾਇਟੀ ਨਾਲ ਜੁੜੇ ਹੋਏ ਸਨ ਤੇ ਸੇਵਾਵਾਂ ਵਿਚ ਸਹਿਯੋਗ ਕਰ ਰਹੇ ਸਨ | ਉਨ੍ਹਾਂ ਦੇ ਪੁੱਤਰ ਰਾਮ ਤੀਰਥ ਲੂੰਬਾ ਤੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿਚ ਡੈਡ ਬਾਡੀ ਫ਼ਰੀਜ਼ਰ ਦੇਣਾ ਆਪਣੇ ਆਪ 'ਚ ਸੁਚੱਜੀ ਸੋਚ ਨੂੰ ਦਰਸਾਉਂਦਾ ਹੈ, ਰਾਮ ਤੀਰਥ ਲੂੰਬਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਸੇਵਾ ਨਾਲ ਜੁੜੇ ਰਹਿਣ ਵਾਲੇ ਸਨ, ਸਾਨੂੰ ਹਮੇਸ਼ਾ ਚੰਗੇ ਸਮਾਜ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਸੁਸਾਇਟੀ ਵਲੋਂ ਸਤਿੰਦਰਪਾਲ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਸੁਰਿੰਦਰ, ਉਨ੍ਹਾਂ ਦੀ ਪਤਨੀ ਸਵਰਨ ਕੌਰ, ਪੁੱਤਰ ਰਾਮ ਤੀਰਥ ਲੂੰਬਾ ਅਤੇ ਗਗਨਪ੍ਰੀਤ ਲੂੰਬਾ, ਪੁੱਤਰੀ ਗੀਤਾ ਲੂੰਬਾ ਤੇ ਕਿ੍ਸ਼ਨ ਪ੍ਰਤਾਪ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ |