ਕਿਸ਼ਨਪੁਰਾ ਕਲਾਂ, 14 ਅਪ੍ਰੈਲ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਸਾਬਕਾ ਡਾਇਰੈਕਟਰ ਹਰਭਜਨ ਸਿੰਘ ਜੋ ਪਿਛਲੇ ਦਿਨੀਂ ਸਦੀਂਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਸੰਮਣ ਜੀ ਪਿੰਡ ਭਿੰਡਰ ਕਲਾਂ ਵਿਖੇ ਕਰਵਾਇਆ ਗਿਆ | ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਮੁੱਖ ਵਾਕ ਦੀ ਵਿਆਖਿਆ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਕੀਤੀ ਗਈ | ਸ਼ਰਧਾਂਜਲੀ ਸਮਾਗਮ ਦੌਰਾਨ ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ ਤੇ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹਰਭਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਬਾਅਦ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਸਾਬਕਾ ਸਰਪੰਚ ਗੁਰਦੀਪ ਕੌਰ ਨੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ | ਅੰਤ ਵਿਚ ਇਸ ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਵਲੋਂ ਹਰਭਜਨ ਸਿੰਘ ਦੇ ਸਪੁੱਤਰ ਸਾਬਕਾ ਸਰਪੰਚ ਮੋਹਣ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਪੱਗ ਭੇਟ ਕੀਤੀ ਗਈ | ਪਰਿਵਾਰ ਵਲੋਂ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਰਾਸ਼ੀ ਵੀ ਭੇਟ ਕੀਤੀ ਗਈ | ਸ਼ਰਧਾਂਜਲੀ ਸਮਾਗਮ ਵਿਚ ਗਿਆਨੀ ਨਛੱਤਰ ਸਿੰਘ ਭੋਲਾ, ਗਿਆਨੀ ਪਰਮਿੰਦਰ ਸਿੰਘ ਢੁੱਡੀਕੇ, ਗਿਆਨੀ ਜਗਤਾਰ ਸਿੰਘ ਰਾਮਗੜ੍ਹ, ਗਿਆਨੀ ਰਣਜੀਤ ਸਿੰਘ ਮੱਦੋਕੇ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਸੀਨੀ: ਕਾਂਗਰਸੀ ਆਗੂ ਪਰਮਿੰਦਰ ਸਿੰਘ ਡਿੰਪਲ, ਗੁਰਬੀਰ ਸਿੰਘ ਗੋਗਾ ਸੰਗਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਉਪਿੰਦਰ ਸਿੰਘ ਗਿੱਲ, ਸੋਹਣਾ ਸਿੰਘ ਖੇਲਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਮੋਗਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸ਼ਿਵਾਜ ਸਿੰਘ ਭੋਲਾ ਮਸਤੇਵਾਲ, ਅਵਤਾਰ ਸਿੰਘ ਪੀ.ਏ., ਲਾਭ ਸਿੰਘ ਆਹਲੂਵਾਲੀਆ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਈਸ਼ਵਰ ਸਿੰਘ ਢਿੱਲੋਂ ਮਹਿਰੋਂ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਸਮਰਾ ਡਾਇਰੈਕਟਰ ਸਹਿਕਾਰੀ ਬੈਂਕ, ਪਿ੍ਤਪਾਲ ਸਿੰਘ ਚੀਮਾ ਸਾਬਕਾ ਚੇਅਰਮੈਨ, ਡਾ. ਗੁਰਮੀਤ ਸਿੰਘ, ਸੋਨੀ ਸਰਪੰਚ ਇੰਦਰਗੜ੍ਹ, ਮਨਪ੍ਰੀਤ ਸਿੰਘ ਨੀਟਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਵਿੰਦਰ ਸਿੰਘ ਜਵੰਦਾ, ਖੇਡ ਪ੍ਰਮੋਟਰ ਸੁਰਜਨ ਸਿੰਘ ਯੂ.ਕੇ., ਰਵਿੰਦਰ ਸਿੰਘ ਬਿੰਦਾ ਪ੍ਰਧਾਨ ਸਹਿਕਾਰੀ ਸਭਾ, ਮਿਹਰ ਸਿੰਘ ਭੱਠੇ ਵਾਲੇ, ਪਰਮਜੀਤ ਸਿੰਘ ਸਰਾਂ, ਸਾਬਕਾ ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਮਹੰਤ ਬਲਰਾਜ ਦਾਸ ਰਾਜਾ, ਦਵਿੰਦਰ ਸਿੰਘ ਤੂਰ, ਸੁਦਰਸ਼ਨ ਸਿੰਘ ਤੂਰ ਮੀਤ ਪ੍ਰਧਾਨ ਸਹਿਕਾਰੀ ਸਭਾ, ਦਿਲਾਵਰ ਸਿੰਘ ਤੂਰ, ਕਰਮਜੀਤ ਸਿੰਘ ਦਾਤਾ ਸਾਬਕਾ ਸਰਪੰਚ, ਬਚਿੱਤਰ ਸਿੰਘ (ਸੰਧੂ ਟੈਂਟ ਵਾਲੇ), ਗੁਰਮੇਲ ਸਿੰਘ, ਗੁਰਚਰਨ ਪ੍ਰਧਾਨ ਭਾਕਿਯੂ, ਕਰਨੈਲ ਸਿੰਘ ਪਹਿਲਵਾਨ, ਜਸਪਾਲ ਸਿੰਘ ਜੇ.ਈ., ਜਸਵਿੰਦਰ ਸਿੰਘ ਗੱਗੀ, ਹਰਵਿੰਦਰ ਸਿੰਘ ਪੰਚ, ਬਾਬਾ ਛਿੰਦਰ ਸਿੰਘ ਪੰਚ, ਰਵਿੰਦਰ ਸਿੰਘ ਰਵੀ ਭਿੰਡਰ, ਕੁਲਵੰਤ ਸਿੰਘ ਪੰਚ, ਨਛੱਤਰ ਸਿੰਘ ਪੰਚ, ਬਾਬਾ ਨਾਜ਼ਰ ਸਿੰਘ, ਬਾਬਾ ਕੁਲਵੰਤ ਸਿੰਘ, ਬਾਬਾ ਦਰਸ਼ਨ ਸਿੰਘ, ਜਗਸੀਰ ਸਿੰਘ ਜੱਗਾ ਪੰਚ, ਸਤਨਾਮ ਸਿੰਘ ਪੀਤਾ, ਧਰਮਪਾਲ ਮੋਗਾ, ਗੁਰਦੀਪ ਸਿੰਘ ਭਿੰਡਰ, ਵੈਦ ਕਮਲਜੀਤ ਸਿੰਘ, ਪ੍ਰਭਕਿਰਨ ਸਿੰਘ ਭਿੰਡਰ ਸਾਬਕਾ ਡਾਇਰੈਕਟਰ, ਬਲਵੰਤ ਸਿੰਘ ਬਾਬੂ ਪੰਚ, ਕੈਪਟਨ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਪੰਚ, ਚਮਕੌਰ ਸਿੰਘ ਵਰਮਾ, ਸਾਬਕਾ ਸਰਪੰਚ ਬਚਨ ਸਿੰਘ, ਜਗਰਾਜ ਸਿੰਘ ਸਾਬਕਾ ਪੰਚ, ਰਣਜੀਤ ਸਿੰਘ ਬਿੱਟੂ ਪੰਚ, ਬਾਬਾ ਰਾਮ ਸਿੰਘ ਲੋਹਗੜ੍ਹ, ਮਾ. ਬੰਤ ਸਿੰਘ, ਮਾ. ਅਮਰ ਸਿੰਘ ਕਿੰਗਰਾ, ਜਥੇਦਾਰ ਅਜਮੇਰ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ |