ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਦੇ ਆਗੂ ਮੁਸ਼ਕਲਾਂ ਤੇ ਮੰਗਾਂ ਦੇ ਸਬੰਧ 'ਚ ਪ੍ਰੋਗਰਾਮ ਅਫ਼ਸਰ ਮੋਗਾ ਨੂੰ ਮਿਲੇ ਤੇ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ ਨੂੰ ਪੰਜਾਬ ਸਰਕਾਰ ਤੱਕ ਭੇਜਿਆ ਜਾਵੇ | ਜਥੇਬੰਦੀ ਦੇ ਆਗੂ ਸਰਕਾਰ ਦੀ ਸਕੀਮ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਸਵਾਗਤ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਫਾਰਮ ਭਰਨ ਲਈ ਸਰਕਾਰੀ ਫ਼ੋਨ ਤੇ ਸਰਕਾਰੀ ਨੰਬਰ ਡਾਟੇ ਸਮੇਤ ਦਿੱਤੇ ਜਾਣ ਕਿਉਂਕਿ ਆਂਗਣਵਾੜੀ ਵਰਕਰ ਕੋਲ ਜਿਹੜੇ ਫ਼ੋਨ ਆਪਣੇ ਹਨ, ਉਸ 'ਤੇ ਪੋਸ਼ਣ ਟਰੈਕਰ ਐਪ ਹੀ ਚੱਲ ਸਕਦੀ ਤੇ ਕਈ ਆਂਗਣਵਾੜੀ ਵਰਕਰਾਂ ਕੋਲ ਆਪਣੇ ਪਤੀ ਜਾਂ ਬੱਚਿਆਂ ਦੇ ਫ਼ੋਨ ਹੀ ਹਨ | ਇਸ ਲਈ ਸਰਕਾਰੀ ਫ਼ੋਨ ਦਿੱਤੇ ਜਾਣ, 2017 ਤੋਂ ਪੋਸ਼ਣ ਟਰੈਕਰ ਦਾ ਕੰਮ ਚੱਲ ਰਿਹਾ ਹੈ ਪਰ ਅਜੇ ਤੱਕ ਫ਼ੋਨ ਨਹੀਂ ਦਿੱਤੇ ਗਏ ਤੇ ਨਾਮਾਤਰ ਮਾਣ ਭੱਤਾ ਹੀ ਮਿਲਦਾ ਹੈ | ਮਹਿਕਮੇ ਦੀ ਮੰਤਰੀ ਬਲਜੀਤ ਕੌਰ ਆਂਗਣਵਾੜੀ ਦੇ ਕੰਮ ਨੂੰ ਚਾਰ ਘੰਟੇ ਦਾ ਸਮਾਂ ਹੀ ਦੱਸਦੇ ਹਨ ਪਰ ਜਦੋਂਕਿ ਵਰਕਰ 12 ਘੰਟੇ ਕੰਮ ਕਰਦੇ ਹਨ | ਪ੍ਰੋਗਰਾਮ ਅਫ਼ਸਰ ਨੇ ਕਈ ਮੰਗਾਂ ਦਾ ਵਿਸ਼ਵਾਸ ਦਿਵਾਇਆ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਦੀ ਜਲਦੀ ਹੀ ਕੀਤੀ ਜਾਵੇਗੀ ਤੇ ਤੁਹਾਡਾ ਮੰਗ ਪੱਤਰ ਦੇ ਮੰਤਰੀ ਬਲਜੀਤ ਕੌਰ ਕੋਲ ਭੇਜਿਆ ਜਾਵੇਗਾ ਤਾਂ ਜੋ ਤੁਹਾਡੀਆਂ ਮੰਗਾਂ ਹੱਲ ਹੋ ਸਕੇ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਛਿੰਦਰ ਕੌਰ ਦੁੱਨੇਕੇ, ਸੂਬਾ ਵਿੱਤ ਸਕੱਤਰ ਗੁਰਚਰਨ ਕੌਰ ਮੋਗਾ, ਕਰਮਜੀਤ ਕੌਰ, ਪਰਮਜੀਤ ਕੌਰ, ਰਾਜਵੰਤ ਕੌਰ, ਗੁਰਵਿੰਦਰ ਕੌਰ, ਜਸਪ੍ਰੀਤ ਸ਼ਾਮਿਲ ਸਨ |