17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਜ਼ਿਲ੍ਹਾ ਕਾਂਗਰਸ ਦੇ ਦਫਤਰ ਵਿਖੇ ਮਨਾਈ <br/>

Ad Position 21
No active advertisement
ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡਾਕਟਰ ਬੀ. ਆਰ. ਅੰਬੇਡਕਰ ਦੀ 135ਵੀਂ ਜਨਮ ਵਰੇ੍ਹਗੰਢ ਜ਼ਿਲ੍ਹਾ ਮੋਗਾ ਦੇ ਕਾਂਗਰਸ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਮਨਾਈ ਗਈ | ਜਿਸ ਵਿਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਡਾ. ਬੀ. ਆਰ. ਅੰਬੇਡਕਰ ਦੀਆਂ ਸਮਾਜ ਅਤੇ ਦੇਸ਼ ਲਈ ਘਾਲੀਆਂ ਘਾਲਨਾਵਾਂ ਨੂੰ ਯਾਦ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਅੰਬੇਦਕਰ ਨੂੰ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਸੇਵਾ ਕਰਨ ਲਈ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ | 29 ਅਗਸਤ ਨੂੰ ਉਸ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ | ਅੰਬੇਡਕਰ ਇਕ ਬੁੱਧੀਮਾਨ ਸੰਵਿਧਾਨਕ ਮਾਹਿਰ ਸੀ ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ | ਅੰਬੇਦਕਰ ਨੂੰ ਭਾਰਤ ਦੇ ਸੰਵਿਧਾਨ ਦਾ ਪਿਤਾ ਮੰਨਿਆ ਜਾਂਦਾ ਹੈ | ਇਸ ਸਮੇਂ ਸਾਬਕਾ ਮੰਤਰੀ ਮਾਲਤੀ ਥਾਪਰ, ਸਾਬਕਾ ਵਿਧਾਇਕ ਵਿਜੇ ਸਾਥੀ, ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਪਰਮਿੰਦਰ ਸਿੰਘ ਡਿੰਪਲ ਮੁੱਖ ਬੁਲਾਰਾ, ਸੀਨੀਅਰ ਕਾਂਗਰਸੀ ਆਗੂ ਜਸਵੀਰ ਸਿੰਘ ਬਰਾੜ ਖੋਟੇ, ਭੋਲਾ ਸਿੰਘ ਬਰਾੜ ਸਮਾਧ ਭਾਈ, ਸਵਰਨ ਸਿੰਘ ਆਦੀਵਾਲ, ਮਨਜੀਤ ਸਿੰਘ ਮਾਨ ਸਾਬਕਾ ਐਮ.ਸੀ., ਗੁਰਦੇਵ ਕੌਰ ਜ਼ਿਲ੍ਹਾ ਪ੍ਰਧਾਨ, ਰਵਿੰਦਰ ਰਵੀ, ਨੰਬਰਦਾਰ ਜਗਜੀਤ ਸਿੰਘ ਖਾਈ, ਝਿਰਮਲ ਸਿੰਘ ਰਣੀਆਂ, ਆਕਾਸ਼ਦੀਪ ਲਾਲੀ ਬੁੱਟਰ, ਬਹਾਦਰ ਸਿੰਘ ਕਿਸ਼ਨਪੁਰਾ, ਯੋਧਾ ਸਿੰਘ ਬਰਾੜ, ਕੈਪਟਨ ਬਿੱਕਰ ਸਿੰਘ, ਕੈਪਟਨ ਤਰਸੇਮ ਸਿੰਘ, ਸੂਬੇਦਾਰ ਬੁੱਧ ਸਿੰਘ, ਬਿੰਦਰ ਸਿੰਘ ਜੰਗ, ਚਰਨਜੀਤ ਸਿੰਘ ਕੋਰੇਵਾਲਾ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਗੁਰਨੂਰ ਸਿੰਘ ਮਾਨ, ਵਰਿੰਦਰਪਾਲ ਸਿੰਘ ਬਿਲਾਸਪੁਰ, ਅਵਤਾਰ ਸਿੰਘ ਤਾਰੀ, ਰਵਿੰਦਰ ਬਜਾਜ ਦੁੱਨੇਕੇ, ਜਸਵੰਤ ਸਿੰਘ ਪੱਪੀ ਰਾਊਕੇ, ਜਗਸੀਰ ਸਿੰਘ, ਪਰਮਿੰਦਰ ਸਿੰਘ ਰਾਊਕੇ, ਗੁਰਨਾਮ ਸਿੰਘ ਹਰਚੋਕਾ, ਜਸਮੇਲ ਸਿੰਘ ਨੰਬਰਦਾਰ, ਸੰਨੀ ਬੀੜ ਚੜਿੱਕ, ਸਨੂਪਇੰਦਰ ਸਿੰਘ ਚੂਹੜਚੱਕ, ਮੱਘਰ ਸਿੰਘ ਮੈਂਬਰ ਚੂਹੜਚੱਕ, ਨਿਰਭਾਗ ਸਿੰਘ ਚੂਹੜ ਚੱਕ, ਨੰਬਰਦਾਰ ਸਵਰਨ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ ਕਲੇਰ, ਸੁਖਵਿੰਦਰ ਸਿੰਘ ਚੂਹੜ ਚੱਕ, ਕਰਨ ਬਾਜਵਾ, ਜਗਦੇਵ ਸਿੰਘ ਛੋਟਾ ਘਰ, ਇਕਬਾਲ ਸਿੰਘ ਡਾਲਾ, ਅੰਮਿ੍ਤਪਾਲ ਸਿੰਘ ਲੰਡੇ, ਵਿਜੇ ਕੁਮਾਰ ਰੌਂਤਾ ਆੜ੍ਹਤੀਆ, ਕੁਲਦੀਪ ਸਿੰਘ ਸਮਾਲਸਰ, ਬਿਕਰਮ ਸਿੰਘ ਪੱਤੋ, ਰੋਹਿਨ ਵਰਮਾ ਮੋਗਾ, ਮਨਪ੍ਰੀਤ ਸਿੰਘ ਭੱਟੀ, ਰਮਨ ਲੰਡੇਕੇ, ਰਣਜੀਤ ਸਿੰਘ ਢਿਲਵਾਂ, ਮਨਜੀਤ ਸਿੰਘ ਤਖਤੂਪੁਰਾ, ਇਕਬਾਲ ਸਿੰਘ ਨੰਬਰਦਾਰ, ਨਾਹਰ ਸਿੰਘ ਸੁਖਾਨੰਦ, ਤੇਜਾ ਸਿੰਘ ਖਾਲਸਾ ਸੁਖਾਨੰਦ, ਜਸਵੰਤ ਸਿੰਘ, ਹੈਰੀ ਹਠੂਰ, ਐਮ. ਸੀ. ਸਾਹਿਲ ਅਰੋੜਾ, ਸੇਮੂਅਲ ਸ਼ਾਹ, ਡੇਵਿਡ ਭੱਟੀ, ਅਯੂਬ ਭੱਟੀ, ਬਲਵੀਰ ਸਿੰਘ, ਪੰਕਜ, ਐਮ.ਸੀ. ਜਸਪ੍ਰੀਤ ਸਿੰਘ ਵਿਕੀ, ਕਰਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਬੱਡੂਵਾਲ, ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਕਿ੍ਸ਼ਨ ਸੈਣੀ, ਅਰਬੇਲ ਸਿੰਘ ਸਾਲੀਣਾ, ਪਿਆਰ ਕੌਰ, ਸਿਮਰਜੀਤ ਕੌਰ, ਗੁਰਵਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵੰਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਪਸੀ ਖਿੱਚੋਤਾਣ ਦਾ ਸ਼ਿਕਾਰ ਡੀ.ਐਮ. ਕਾਲਜ ਦੀ ਮੈਨੇਜਮੈਂਟ ਕਮੇਟੀ ਕਾਲਜ ਦੀ 100 ਸਾਲਾਂ ਸ਼ਤਾਬਦੀ ਭੁੱਲੀ-ਗੋਰਾ <br/>... ਅਗਲੀ ਖ਼ਬਰ ਸੰਸਥਾਵਾਂ ਨੂੰ ਬਚਾਉਣ ਲਈ ਐਕਸ਼ਨ ਕਮੇਟੀ ਬਣਾਉਣ ਤੇ ਸੰਘਰਸ਼ ਵਿਚ ਸਾਥ ਦੇਣ ਦਾ ਲਿਆ ਅਹਿਦ <br/>
Ad Position 24