17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਆਪਸੀ ਖਿੱਚੋਤਾਣ ਦਾ ਸ਼ਿਕਾਰ ਡੀ.ਐਮ. ਕਾਲਜ ਦੀ ਮੈਨੇਜਮੈਂਟ ਕਮੇਟੀ ਕਾਲਜ ਦੀ 100 ਸਾਲਾਂ ਸ਼ਤਾਬਦੀ ਭੁੱਲੀ-ਗੋਰਾ <br/>

Ad Position 21
No active advertisement
ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਲਾਹੌਰ ਤੋਂ ਬਾਅਦ ਮਾਲਵੇ ਦੀ ਧਰਤੀ ਮੋਗਾ ਸ਼ਹਿਰ 'ਚ ਸਾਲ 1926 'ਚ ਪਦਮ ਵਿਭੂਸ਼ਨ ਪ੍ਰਾਪਤ ਡਾ. ਰਾਏ ਬਹਾਦਰ ਮਥਰਾ ਦਾਸ ਪਾਹਵਾ ਨੇ ਡੀ.ਐਮ. ਕਾਲਜ ਦੀ ਸਥਾਪਨਾ ਕੀਤੀ ਤੇ ਇਸ ਵਿੱਦਿਅਕ ਸੰਸਥਾ ਦੇ ਅਧੀਨ ਚਾਰ ਹੋਰ ਸਿੱਖਿਅਕ ਸੰਸਥਾਵਾਂ ਹੋਂਦ 'ਚ ਆਈਆਂ ਤੇ ਆਪਣੇ ਜਾਣ ਤੋਂ ਪਹਿਲਾਂ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਨੇ ਇਨ੍ਹਾਂ ਸੰਸਥਾਵਾਂ ਦੀ ਦੇਖ-ਰੇਖ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਨੂੰ ਸੌਂਪ ਦਿੱਤੀ ਸੀ ਤੇ ਸਾਲ 1973 ਤੱਕ ਜਦ ਤੱਕ ਡਾਕਟਰ ਗੋਕਲ ਚੰਦ ਸੂਦ ਰਹੇ, ਇਹ ਸਿੱਖਿਅਕ ਸੰਸਥਾਵਾਂ ਸੁਚਾਰੂ ਰੂਪ ਵਿਚ ਚੱਲਦੀਆਂ ਰਹੀਆਂ ਪਰ ਉਸ ਤੋਂ ਬਾਅਦ ਸਮੇਂ ਦੀ ਕਰਵੱਟ ਵਿਚ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅੰਦਰ ਆਪਸੀ ਮਤਭੇਦ ਹੋਣੇ ਸ਼ੁਰੂ ਹੋ ਗਏ ਤੇ ਸਥਿਤੀ ਇਹ ਬਣੀ ਕਿ ਸਾਲ 1978 ਵਿਚ ਡੀ.ਐਮ. ਕਾਲਜ ਬੰਦ ਹੋਣ ਦੀ ਕਾਗਾਰ 'ਤੇ ਪਹੁੰਚ ਗਿਆ ਸੀ | ਭਾਵੇਂ ਕਿ ਇਹ ਸਿੱਖਿਅਕ ਸੰਸਥਾਵਾਂ ਚੱਲਦੀਆਂ ਰਹੀਆਂ ਪਰ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵਿਚ ਬਲਦੀ ਅੱਗ ਸੁਲਗਦੀ ਰਹੀ ਤੇ ਇਹ ਅੱਗ ਅੱਜ ਚਰਮ ਸੀਮਾ 'ਤੇ ਪਹੁੰਚੀ ਹੋਈ ਹੈ ਅਤੇ ਹਾਲਾਤ ਇਹ ਹਨ ਕਿ ਅੱਜ ਰਾਏ ਬਹਾਦਰ ਮਥਰਾ ਦਾਸ ਦੀ ਸਿੱਖਿਅਕ ਵਿਰਾਸਤ ਖ਼ਤਰੇ ਵਿਚ ਪਈ ਹੋਈ ਹੈ ਅਤੇ ਤਨਖ਼ਾਹਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਸੀਵਰ ਬਠਾਉਣਾ ਪਿਆ | ਹੁਣ ਜਦ ਕਿ ਡੀ.ਐਮ. ਕਾਲਜ ਦੀ 100 ਸਾਲਾਂ ਸ਼ਤਾਬਦੀ ਵਰ੍ਹਾ ਹੈ ਤੇ ਲੋੜ ਤਾਂ ਇਹ ਸੀ ਕਿ ਇਸ ਸ਼ਤਾਬਦੀ ਵਰ੍ਹੇ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਪਰ ਲੱਗਦਾ ਹੈ ਕਿ ਇਹ ਸੌ ਸਾਲਾਂ ਸ਼ਤਾਬਦੀ ਵਰ੍ਹਾ ਵੀ ਮੈਨੇਜਮੈਂਟ ਕਮੇਟੀ ਦੇ ਆਪਸੀ ਵਿਵਾਦ ਦੀ ਭੇਟਾ ਚੜ੍ਹਦੀ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਮੋਗਾ ਸ਼ਹਿਰ ਦੀ ਸਿਵਲ ਸੁਸਾਇਟੀ ਜਿੱਥੇ ਇਨ੍ਹਾਂ ਸਿੱਖਿਅਕ ਸੰਸਥਾਵਾਂ ਅੰਦਰ ਚੱਲ ਰਹੇ ਵਿਵਾਦਾਂ ਨੂੰ ਹੱਲ ਕਰਨ ਵਿਚ ਆਪਣੀ ਚਾਰਾਜੋਈ ਕਰ ਰਹੀ ਹੈ, ਉੱਥੇ ਸੰਸਥਾ ਦੇ ਐਡਵਾਈਜ਼ਰ ਅਜੇ ਸੂਦ ਗੋਰਾ ਸ਼ਹਿਰ ਦੇ ਉੱਦਮੀ, ਪਤਵੰਤਿਆਂ ਅਤੇ ਕਾਲਜ ਨਾਲ ਜੁੜੇ ਪੁਰਾਣੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਡੀ.ਐਮ. ਕਾਲਜ ਦੀ 100 ਸਾਲਾਂ ਸ਼ਤਾਬਦੀ ਮਨਾਉਣ ਲਈ ਵੀ ਪੂਰੀ ਤਰ੍ਹਾਂ ਯਤਨਸ਼ੀਲ ਤੇ ਵਚਨਬੱਧ ਹਨ | ਇਸ ਸਬੰਧੀ ਅਜੇ ਸੂਦ ਗੋਰਾ ਨੇ ਦੱਸਿਆ ਕਿ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਸ਼ਹਿਰ ਦੇ ਸਿਆਸੀ ਲੋਕ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਟਿਕਟਾਂ ਲੈਣ ਦੀ ਚੂਹਾ ਦੌੜ ਵਿਚ ਤਾਂ ਲੱਗੇ ਹੋਏ ਹਨ ਪਰ ਸ਼ਹਿਰ ਦੀ ਸਿੱਖਿਅਕ ਵਿਰਾਸਤ ਦੀ ਸੌ ਸਾਲਾਂ ਸ਼ਤਾਬਦੀ ਨੂੰ ਭੁੱਲ ਗਏ ਹਨ ਜਦ ਕਿ ਬਹੁਤ ਸਾਰੇ ਸਿਆਸੀ ਆਕਾ ਇਸੇ ਕਾਲਜ ਵਿਚ ਪੜ੍ਹ ਕੇ ਸਿਆਸਤ ਦੀਆਂ ਪੌੜੀਆਂ ਚੜ੍ਹੇ |

Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ 'ਚ ਕਿੰਡਰਗਾਰਟਨ ਦੇ ਬੱਚਿਆਂ ਵਲੋਂ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਜ਼ਿਲ੍ਹਾ ਕਾਂਗਰਸ ਦੇ ਦਫਤਰ ਵਿਖੇ ਮਨਾਈ <br/>
Ad Position 24