29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਵਲੋਂ ਸਕੂਲ ਮੁਖੀਆਂ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 17-04-2026
ਮੋਗਾ, 16 ਅਪ੍ਰੈਲ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਨੇ ਸਕੂਲ ਮੁਖੀਆਂ ਨਾਲ ਮੀਟਿੰਗ ਦਫ਼ਤਰ ਮੋਗਾ ਵਿਖੇ ਕੀਤੀ | ਜਿਸ ਵਿਚ ਸੈਸ਼ਨ 2026-27 ਦੌਰਾਨ ਸਕੂਲ ਪ੍ਰਬੰਧ ਨੂੰ ਹੋਰ ਚੁਸਤ-ਦਰੁਸਤ ਬਣਾਉਣ ਲਈ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਤੀਵਿਧੀਆਂ ਨੂੰ ਕਰਵਾਉਣ ਲਈ ਵਿਸਥਾਰ ਸਹਿਤ ਸਕੂਲ ਮੁਖੀਆ ਨਾਲ ਵਿਚਾਰ ਚਰਚਾ ਕੀਤੀ | ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ ਨੇ ਸਕੂਲ ਮੁਖੀਆਂ ਨੂੰ ਅਣਸੇਫ ਬਿਲਡਿੰਗ, ਪੁਰਾਣੇ ਸੁਕ ਚੁੱਕੇ ਸਿਉਂਕ ਖਾਂ ਚੁੱਕੇ ਦਰਖਤਾਂ ਦੇ ਸੰਬੰਧੀ ਕਾਰਵਾਈ, ਮਿਡ-ਡੇ-ਮੀਲ ਨੂੰ ਸੁਰੱਖਿਅਤ, ਸਾਫ਼ ਸਫ਼ਾਈ ਰੱਖਦੇ ਹੋਏ ਅਤੇ ਸੁਚਾਰੂ ਢੰਗ ਨਾਲ ਚਲਾਉਣ, ਵਿਭਾਗੀ ਹਦਾਇਤਾਂ ਅਨੁਸਾਰ ਮਿਸ਼ਨ ਸਮਰੱਥ 4.0 ਦੇ ਟਾਈਮ ਟੇਬਲ ਨੂੰ ਲਾਗੂ ਕਰਨ ਅਤੇ ਰਿਕਾਰਡ ਰੱਖਣ ਲਈ ਵਿਚਾਰ ਸਾਂਝੇ ਕੀਤੇ | ਡੀ.ਈ.ਓ. ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਐਸ.ਓ. ਈ. ਸਕੂਲਾਂ ਵਿਚ 2026-27 ਦਾਖ਼ਲੇ ਸਬੰਧੀ ਸਿਲੈੱਕਟ ਹੋਏ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ ਵਿਚ ਦਾਖਲਾ ਕਰਾਉਣਾ ਯਕੀਨੀ ਬਣਾਏ ਜਾਵੇ, 2026-27 ਐਨਰੌਲਮੈਂਟ ਵਿਚ ਆਪਣੇ ਯਤਨਾਂ ਸਦਕਾ ਹੋਰ ਵਾਧੇ ਕੀਤਾ ਜਾਵੇ ਤੇ ਆਪਣੇ ਸਕੂਲ ਦੇ ਅਧਿਆਪਕਾਂ ਦੇ ਅਤੇ ਦਫ਼ਤਰ ਦੇ ਰਿਕਾਰਡ ਨੂੰ ਨਿਯਮਾਂ ਅਨੁਸਾਰ ਪੂਰਨ ਕਰਨਾ ਯਕੀਨੀ ਬਣਾਇਆ ਜਾਵੇ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਮਨਪ੍ਰੀਤ ਸਿੰਘ ਡੀ.ਐਮ. ਨੇ ਮੁਖੀਆਂ ਨੂੰ ਬੱਚਿਆਂ ਦੇ ਅਧਾਰ ਕਾਰਡ ਦੀ ਮੈਂਡੇਟਰੀ ਬਾਇਓ ਮੈਟਿ੍ਕ ਅਪਗਰੇਡੇਸ਼ਨ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ | ਜ਼ਿਲੇ੍ਹ ਦੇ ਹਾਈ ਸਕੂਲ ਮੁਖੀਆਂ ਅਤੇ ਇੰਚਾਰਜਾਂ ਨੇ ਮੀਟਿੰਗ ਵਿਚ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ 'ਚ ਕਣਕ ਸੀਜ਼ਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੋਗਾ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ <br/>
Ad Position 24