29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਆੜ੍ਹਤੀ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ 'ਚ ਕਣਕ ਸੀਜ਼ਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 17-04-2026
ਬਾਘਾ ਪੁਰਾਣਾ, 16 ਅਪ੍ਰੈਲ (ਟਿੰਕੂ ਕਾਠਪਾਲ/ਗੁਰਮੀਤ ਸਿੰਘ ਮਾਣੂੰਕੇ)-ਆਉਣ ਵਾਲੇ ਕਣਕ ਖਰੀਦ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਆੜ੍ਹਤੀ ਐਸੋਸੀਏਸ਼ਨ ਬਾਘਾ ਪੁਰਾਣਾ ਵਲੋਂ ਮੀਟਿੰਗ ਕੀਤੀ ਗਈ | ਇਹ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਬਾਲ ਕਿ੍ਸ਼ਨ ਬਾਲੀ ਅਤੇ ਪ੍ਰਧਾਨ ਬਲਤੇਜ ਸਿੰਘ ਲੰਗੇਆਣੀ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਆੜ੍ਹਤੀ ਭਰਾ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸਰਪ੍ਰਸਤ ਅਤੇ ਪ੍ਰਧਾਨ ਵਲੋਂ ਆਉਣ ਵਾਲੇ ਕਣਕ ਸੀਜ਼ਨ ਸਬੰਧੀ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਤੇ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਆੜ੍ਹਤੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੰਡੀਆਂ ਵਿਚ ਆ ਰਹੀ ਫਸਲ ਦੀ ਸੰਭਾਲ, ਖਰੀਦ ਪ੍ਰਕਿਰਿਆ ਅਤੇ ਭੁਗਤਾਨ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ | ਇਸ ਮੌਕੇ ਆੜ੍ਹਤੀਆਂ ਵਲੋਂ ਵੀ ਆਪਣੀਆਂ ਸਮੱਸਿਆਵਾਂ ਰੱਖੀਆਂ ਗਈਆਂ | ਇਨ੍ਹਾਂ ਸਮੱਸਿਆਵਾਂ 'ਤੇ ਵਿਚਾਰ ਕਰਦੇ ਹੋਏ ਕਈ ਮਾਮਲਿਆਂ ਦਾ ਤੁਰੰਤ ਨਿਪਟਾਰਾ ਵੀ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਸੰਗਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਆੜ੍ਹਤੀ ਇਕਜੁੱਟ ਹੋ ਕੇ ਕੰਮ ਕਰਨ ਕਿਉਂਕਿ ਸਮੂਹਿਕ ਯਤਨਾ ਨਾਲ ਹੀ ਸੀਜ਼ਨ ਨੂੰ ਸਫਲ ਬਣਾਇਆ ਜਾ ਸਕਦਾ ਹੈ | ਸਰਪ੍ਰਸਤ ਬਾਲ ਕਿ੍ਸ਼ਨ ਬਾਲੀ ਅਤੇ ਪ੍ਰਧਾਨ ਬਲਤੇਜ ਸਿੰਘ ਲੰਗੇਆਣੀ ਨੇ ਆੜ੍ਹਤੀਆਂ ਨੂੰ ਆਉਣ ਵਾਲੇ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ | ਮੀਟਿੰਗ ਦੇ ਅੰਤ 'ਤੇ ਸਾਰੇ ਆੜ੍ਹਤੀਆਂ ਨੇ ਵਿਸ਼ਵਾਸ ਜਤਾਇਆ ਕਿ ਇਸ ਵਾਰ ਵੀ ਕਣਕ ਖਰੀਦ ਸੀਜ਼ਨ ਨੂੰ ਸਫਲਤਾ ਪੂਰਵਕ ਨਿਭਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਮੀਟਿੰਗ ਵਿਚ ਬਿੱਟੂ ਰੋਡੇ, ਅਸ਼ੋਕ ਗਰਗ, ਨੰਦ ਸਿੰਘ ਬਰਾੜ, ਗੁਰਦੀਪ ਸਿੰਘ ਆਲਮਵਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ ਘੋਲੀਆ, ਸਾਬਕਾ ਸਰਪੰਚ ਗੁਰਤੇਜ ਸਿੰਘ ਮਾੜੀ ਮੁਸਤਫਾ, ਸਾਬਕਾ ਸਰਪੰਚ ਸੁਖਦੇਵ ਸਿੰਘ ਸੰਗਤਪੁਰਾ, ਹਰਪ੍ਰੀਤ ਕਾਲੇਕੇ, ਮੇਲਾ ਮੱਲਕੇ, ਰਾਜੂ ਸਰਾਂ, ਮਾਸਟਰ ਦਰਸ਼ਨ ਸਿੰਘ ਨੱਥੂਵਾਲਾ, ਸੁਭਾਸ਼ ਕੁਮਾਰ ਸੋਮਾ, ਕਮਲ ਕਿਸ਼ੋਰ, ਮਿਲਨ ਗਰਗ, ਰੂਪਾ ਲੰਗੇਆਣਾ, ਗੁਰਦਰਸ਼ਨ ਕਾਲੇਕੇ, ਸਤੀਸ਼ ਕੁਮਾਰ, ਦੇਵੀ ਦਿਆਲ, ਸ਼ਸ਼ੀ ਰਾਜ, ਤੀਰਥ ਰਾਮ, ਸਤਵੰਤ ਸਿੰਘ ਲੰਗੇਆਣਾ, ਸਾਹਿਲ ਗਰਗ, ਬਲਵੰਤ ਸਿੰਘ ਲੰਗੇਆਣਾ, ਜਸਪਾਲ ਸ਼ਰਮਾ, ਜਸਵੀਰ ਸਿੰਘ, ਗੋਰਖੀ ਬਾਊ ਅਤੇ ਕਲਰਕ ਵਿਕੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਚ ਦੰਦਾਂ ਦੀ ਦੇਖਭਾਲ ਸਬੰਧੀ ਮੁਫ਼ਤ ਕੈਂਪ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਵਲੋਂ ਸਕੂਲ ਮੁਖੀਆਂ ਨਾਲ ਮੀਟਿੰਗ <br/>
Ad Position 24