ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨਸ ਆਈਲਟਸ ਅਤੇ ਇਮੀਗ੍ਰੇਸ਼ਨ ਖੇਤਰ ਵਿਚ ਅੱਵਲ ਹੈ ਜੋ ਕਿ ਲੁਧਿਆਣਾ ਮੋਗਾ ਜੀ.ਟੀ ਰੋਡ ਦੱਤ ਰੋਡ ਦੇ ਸਾਹਮਣੇ ਸਥਿਤ ਹੈ | ਇਹ ਸੰਸਥਾ ਲਗਾਤਾਰ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਸੰਸਥਾ ਨੇ ਸਰਬਜੀਤ ਕੌਰ ਦਾ ਕੈਨੇਡਾ ਦਾ ਡਿਪੈਂਡੈਂਟ ਵੀਜ਼ਾ ਲਗਵਾ ਕੇ ਦਿੱਤਾ | ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵਲੋਂ ਵਿਦੇਸ਼ ਪੜ੍ਹਾਈ ਕਰਨ ਜਾਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਕਾਲਜਾਂ ਵਿਚ ਅਤੇ ਬਹੁਤ ਘੱਟ ਖ਼ਰਚੇ 'ਤੇ ਦਾਖ਼ਲਾ ਕਰਵਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਦੱਸਿਆ ਕਿ ਸਪਾਊਸ ਕੇਸਾਂ ਦੀਆਂ ਫਾਈਲਾਂ ਬਹੁਤ ਤਜਰਬੇਕਾਰ ਸਟਾਫ਼ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਸਦਕਾ ਬੱਚਿਆਂ ਨੂੰ ਬਹੁਤ ਜਲਦੀ ਵੀਜ਼ੇ ਪ੍ਰਾਪਤ ਹੋ ਰਹੇ ਹਨ | ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਰਮਨ ਅਰੋੜਾ ਅਤੇ ਸਟਾਫ਼ ਨੇ ਸਰਬਜੀਤ ਕੌਰ ਨੂੰ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਇਸ ਦੌਰਾਨ ਸਰਬਜੀਤ ਕੌਰ ਨੇ ਵੀਜ਼ਾ ਲੈਂਦੇ ਹੋਏ ਸੰਸਥਾ ਦੇ ਮੁਖੀ ਅਮਿਤ ਪਲਤਾ, ਰਮਨ ਅਰੋੜਾ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ | ਸੰਸਥਾ ਦੇ ਮੁਖੀ ਰਮਨ ਅਰੋੜਾ ਨੇ ਦੱਸਿਆ ਕਿ ਸੰਸਥਾ ਵਿਚ ਬਹੁਤ ਹੀ ਵਧੀਆ ਅਤੇ ਆਧੁਨਿਕ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵਲੋਂ ਲਗਵਾਏ ਗਏ ਮਲਟੀਪਲ, ਸੁਪਰ, ਸਪਾਊਸ ਅਤੇ ਸਟੂਡੈਂਟ ਵੀਜ਼ੇ ਦੇ ਨਤੀਜੇ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਈਨ ਵੀਜ਼ਾ ਅਤੇ ਰਫ਼ਿਊਜਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਜਾਂਦੀ ਹੈ |